ਗਉੜੀ ਮਹਲਾ ੫ ॥
ਜੀਵਨ ਪਦਵੀ ਹਰਿ ਕੇ ਦਾਸ ॥
ਜਿਨ ਮਿਲਿਆ ਆਤਮ ਪਰਗਾਸੁ ॥੧॥
ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥
ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥
ਆਠ ਪਹਰ ਧਿਆਈਐ ਗੋਪਾਲੁ ॥
ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥
Sahib Singh
ਪਦਵੀ = ਦਰਜਾ ।
ਜੀਵਨ ਪਦਵੀ = ਉੱਚਾ ਆਤਮਕ ਦਰਜਾ ।
ਜਿਨ = ਜਿਨ੍ਹਾਂ (ਹਰਿ ਕੇ ਦਾਸਾਂ ਨੂੰ) ।
ਪਰਗਾਸੁ = ਚਾਨਣ ।੧ ।
ਮਨ = ਹੇ ਮਨ !
ਕਾਨੀ ਸੁਨਿ = ਕੰਨਾਂ ਨਾਲ ਸੁਣ, ਧਿਆਨ ਨਾਲ ਸੁਣ ।
ਹਰਿ ਦੁਆਰਿ = ਹਰੀ ਦੇ ਦਰ ਤੇ ।੧।ਰਹਾਉ ।
ਧਿਆਈਐ = ਧਿਆਉਣਾ ਚਾਹੀਦਾ ਹੈ ।
ਦੇਖਿ = ਦੇਖ ਕੇ ।
ਨਿਹਾਲੁ = ਪ੍ਰਸੰਨ ।੧ ।

ਹੇ ਮੇਰੇ ਮਨ! ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ ।
ਹੇ ਪ੍ਰਾਣੀ! (ਸਿਮਰਨ ਦੀ ਬਰਕਤਿ ਨਾਲ) ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਂਗਾ ।੧।ਰਹਾਉ ।
(ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਹਰੀ ਦੇ ਦਾਸ ਹਨ) ਹਰੀ ਦੇ ਦਾਸਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ, ਉਹਨਾਂ (ਹਰੀ ਦੇ ਦਾਸਾਂ) ਨੂੰ ਮਿਲਿਆਂ ਆਤਮਾ ਨੂੰ (ਗਿਆਨ ਦਾ) ਚਾਨਣ ਮਿਲ ਜਾਂਦਾ ਹੈ ।੧ ।
ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਰਹਿ ਕੇ) ਅੱਠੇ ਪਹਿਰ ਸਿ੍ਰਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ।
(ਸਿਮਰਨ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਮਨ) ਖਿੜਿਆ ਰਹਿੰਦਾ ਹੈ ।੨।੧੦੧।੧੭੦ ।