ਗਉੜੀ ਗੁਆਰੇਰੀ ਮਹਲਾ ੫ ॥
ਜਿਸੁ ਮਨਿ ਵਸੈ ਤਰੈ ਜਨੁ ਸੋਇ ॥
ਜਾ ਕੈ ਕਰਮਿ ਪਰਾਪਤਿ ਹੋਇ ॥
ਦੂਖੁ ਰੋਗੁ ਕਛੁ ਭਉ ਨ ਬਿਆਪੈ ॥
ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥
ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥
ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥
ਕਰਣ ਕਰਾਵਨਹਾਰ ਦਇਆਲ ॥
ਜੀਅ ਜੰਤ ਸਗਲੇ ਪ੍ਰਤਿਪਾਲ ॥
ਅਗਮ ਅਗੋਚਰ ਸਦਾ ਬੇਅੰਤਾ ॥
ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥
ਜਾ ਕੀ ਸੇਵਾ ਸਰਬ ਨਿਧਾਨੁ ॥
ਪ੍ਰਭ ਕੀ ਪੂਜਾ ਪਾਈਐ ਮਾਨੁ ॥
ਜਾ ਕੀ ਟਹਲ ਨ ਬਿਰਥੀ ਜਾਇ ॥
ਸਦਾ ਸਦਾ ਹਰਿ ਕੇ ਗੁਣ ਗਾਇ ॥੩॥
ਕਰਿ ਕਿਰਪਾ ਪ੍ਰਭ ਅੰਤਰਜਾਮੀ ॥
ਸੁਖ ਨਿਧਾਨ ਹਰਿ ਅਲਖ ਸੁਆਮੀ ॥
ਜੀਅ ਜੰਤ ਤੇਰੀ ਸਰਣਾਈ ॥
ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥
Sahib Singh
ਮਨਿ = ਮਨ ਵਿਚ ।
ਜਾ ਕੈ ਕਰਮਿ = ਜਿਸ (ਪ੍ਰਭੂ) ਦੀ ਬਖ਼ਸ਼ਸ਼ ਨਾਲ ।
ਬਿਆਪੈ = ਜ਼ੋਰ ਪਾ ਲੈਂਦਾ ਹੈ ।
ਰਿਦੈ = ਹਿਰਦੇ ਵਿਚ ।੧ ।
ਤੇ = ਤੋਂ ।
ਮਤਿ = ਅਕਲ, ਸੂਝ ।੧।ਰਹਾਉ ।
ਸਗਲੇ = ਸਾਰੇ ।
ਜੀਅ = {ਲਫ਼ਜ਼ ‘ਜੀਵ’ ਤੋਂ ਬਹੁ-ਵਚਨ} ।
ਅਗਮ = ਅਪਹੁੰਚ ।
ਅਗੋਚਰ = {ਅ = ਗੋ-ਚਰ} ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ।
ਮੰਤਾ = ਉਪਦੇਸ਼ ।੨ ।
ਨਿਧਾਨ = ਖ਼ਜ਼ਾਨੇ ।
ਬਿਰਥੀ = ਵਿਅਰਥ, ਨਿਸਫਲ ।੩ ।
ਪ੍ਰਭ = ਹੇ ਪ੍ਰਭੂ !
ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ !
ਅਲਖ = ਹੇ ਅਦਿ੍ਰਸ਼ਟ !
।੪ ।

(ਹੇ ਭਾਈ!) ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ ।
(ਸਿਮਰਨ ਦੀ) ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ ।੧।ਰਹਾਉ ।
ਜਿਸ (ਪਰਮਾਤਮਾ) ਦੀ ਬਖ਼ਸ਼ਸ਼ ਨਾਲ (ਉਸ ਦੇ ਨਾਮ ਦੀ) ਪ੍ਰਾਪਤੀ ਹੁੰਦੀ ਹੈ, ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ ਉਹ (ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।
(ਸੰਸਾਰ ਦਾ) ਕੋਈ ਦੁੱਖ ਕੋਈ ਰੋਗ ਕੋਈ ਡਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ (ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ ।੧ ।
ਹੇ (ਮੇਰੇ) ਮਨ! ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ (ਪਰਮਾਤਮਾ) ਨੂੰ ਸਿਮਰ, ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਝ ਕਰਾਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ, ਜੋ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਹੈ, ਜੋ ਅਪਹੁੰਚ ਹੈ, ਜਿਸ ਤਕ ਮਨੁੱਖ ਦੇ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ ।੨।(ਹੇ ਭਾਈ!) ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਂਦਾ ਰਹੁ, ਜਿਸ ਦੀ ਸੇਵਾ-ਭਗਤੀ ਵਿਚ ਹੀ (ਜਗਤ ਦੇ) ਸਾਰੇ ਖ਼ਜ਼ਾਨੇ ਹਨ, ਜਿਸ ਹਰੀ ਦੀ ਪੂਜਾ ਕੀਤਿਆਂ (ਹਰ ਥਾਂ) ਆਦਰ-ਮਾਣ ਮਿਲਦਾ ਹੈ, ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ ।੩ ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—) ਹੇ ਅੰਤਰਜਾਮੀ ਪ੍ਰਭੂ! ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਅਦਿ੍ਰਸ਼ਟ ਸੁਆਮੀ! ਸਾਰੇ ਜੀਅ ਜੰਤ ਤੇਰੀ ਸਰਣ ਹਨ (ਤੇਰੇ ਹੀ ਆਸਰੇ ਹਨ, ਮੈਂ ਭੀ ਤੇਰੀ ਸਰਨ ਆਇਆ ਹਾਂ) ਮਿਹਰ ਕਰ, ਮੈਨੂੰ ਤੇਰਾ ਨਾਮ ਮਿਲ ਜਾਏ (ਤੇਰਾ ਨਾਮ ਹੀ ਮੇਰਾ ਵਾਸਤੇ) ਵਡਿਆਈ ਹੈ ।੪।੨੫।੯੪ ।