ਮਃ ੧ ॥
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
Sahib Singh
ਝਖਣਾ = ਵਿਅਰਥ ਬੋਲਣਾ, ਸਿਰ-ਖਪਾਈ ।
ਮੰਗੀਅਹਿ = ਮੰਗੇ ਜਾਂਦੇ ਹਨ ।
ਦਰਿ = ਪ੍ਰਭੂ ਦੇ ਦਰ ਤੋਂ ।
ਪਹਿਰਹਿ = ਪਹਿਨਦੇ ਹਨ ।
ਜਾਇ = ਜਨਮ ਲੈ ਕੇ ।
ਬੋਲਣਿ = ਬੋਲਣ ਨਾਲ, (ਦੁੱਖਾਂ ਤੋਂ) ਗਿਲਾ ਕਰਨ ਨਾਲ ।
ਹਾਰੀਐ = ਹਾਰ ਹੀ ਮੰਨਣੀ ਪੈਂਦੀ ਹੈ ।
ਮੰਗੀਅਹਿ = ਮੰਗੇ ਜਾਂਦੇ ਹਨ ।
ਦਰਿ = ਪ੍ਰਭੂ ਦੇ ਦਰ ਤੋਂ ।
ਪਹਿਰਹਿ = ਪਹਿਨਦੇ ਹਨ ।
ਜਾਇ = ਜਨਮ ਲੈ ਕੇ ।
ਬੋਲਣਿ = ਬੋਲਣ ਨਾਲ, (ਦੁੱਖਾਂ ਤੋਂ) ਗਿਲਾ ਕਰਨ ਨਾਲ ।
ਹਾਰੀਐ = ਹਾਰ ਹੀ ਮੰਨਣੀ ਪੈਂਦੀ ਹੈ ।
Sahib Singh
ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ); ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ।੨ ।