ਸਲੋਕੁ ਮਃ ੧ ॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
Sahib Singh
ਮੀਹਿ = ਮੀਂਹ ਨਾਲ ।
ਮਾਰੂ = ਰੇਤ = ਥਲਾ ।
ਰਾਜਿ = ਰਾਜ ਨਾਲ ।
ਸਾਇਰ ਭਰੇ = ਭਰੇ ਹੋਏ ਸਮੁੰਦਰ ਨੂੰ ।
ਕਿ = ਕੀਹ ?
ਸੁਕ = ਪਾਣੀ ਦਾ ਸੁੱਕਣਾ ।
ਕੇਤੀ ਪੁਛਾ ਪੁਛ = ਅੰਤ ਪਾਇਆ ਨਹੀਂ ਜਾ ਸਕਦਾ, ਕਿਤਨੀ ਕੁ ਤਾਂਘ ਹੁੰਦੀ ਹੈ—ਇਹ ਗੱਲ ਦੱਸੀ ਨਹੀਂ ਜਾ ਸਕਦੀ ।
(ਨੋਟ: = ਰੇਤ-ਥਲੇ ਦਾ ਸੁੱਕਾ ਰਹਿਣ ਦਾ ਸੁਭਾਉ ਮੀਂਹ ਨਾਲ ਨਹੀਂ ਹਟਦਾ, ਲੱਕੜਾਂ ਅੱਗ ਸਾੜਨ ਦੇ ਸੁਭਾਉ ਨੂੰ ਮਿਟਾ ਨਹੀਂ ਸਕਦੀਆਂ; ਭਰੇ ਸਮੁੰਦਰ ਦੀ ਅਗਾਧਤਾ ਨੂੰ ਸੁੱਕ ਨਹੀਂ ਮੁਕਾ ਸਕਦੀ, ਇਸੇ ਤ੍ਰਹਾਂ ਨਾਮ-ਰਸ ਵਾਲਿਆਂ ਦੀ ਨਾਮ ਭੁੱਖ ਦਾ ਕਦੇ ਖ਼ਾਤਮਾ ਨਹੀਂ ਹੁੰਦਾ) ।

ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ, (ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ ?
(ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ),(ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ—ਇਹ ਗੱਲ ਦੱਸੀ ਨਹੀਂ ਜਾ ਸਕਦੀ ।੧ ।