ਮਃ ੧ ॥
ਨਾਨਕ ਲਿਲਾਰਿ ਲਿਖਿਆ ਸੋਇ ॥
ਮੇਟਿ ਨ ਸਾਕੈ ਕੋਇ ॥
ਕਲਾ ਧਰੈ ਹਿਰੈ ਸੁਈ ॥
ਏਕੁ ਤੁਈ ਏਕੁ ਤੁਈ ॥੭॥

Sahib Singh
ਲਿਲਾਰਿ = ਲਿਲਾਟ, ਮੱਥੇ ਉਤੇ ।
ਕਲਾ = ਸੱਤਿਆ ।
ਹਿਰੈ = ਚੁਰਾ ਲੈਂਦਾ ਹੈ, ਲੈ ਜਾਂਦਾ ਹੈ ।
    
Sahib Singh
ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ ।
(ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ ।
(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ।੭ ।
Follow us on Twitter Facebook Tumblr Reddit Instagram Youtube