ਮਃ ੧ ॥
ਪਰੰਦਏ ਨ ਗਿਰਾਹ ਜਰ ॥
ਦਰਖਤ ਆਬ ਆਸ ਕਰ ॥
ਦਿਹੰਦ ਸੁਈ ॥
ਏਕ ਤੁਈ ਏਕ ਤੁਈ ॥੬॥

Sahib Singh
ਪਰੰਦਏ ਗਿਰਾਹ = ਪੰਛੀਆਂ ਦੇ ਗੰਢ-ਪੱਲੇ ।
ਜਰ = ਜ਼ਰ, ਧਨ ।
ਆਬ = ਪਾਣੀ ।
ਦਿਹੰਦ = ਦੇਣ ਵਾਲਾ ।
    
Sahib Singh
ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ, ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ, ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ ।
(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ ।੬ ।
Follow us on Twitter Facebook Tumblr Reddit Instagram Youtube