ਮਃ ੧ ॥
ਨ ਸੂਰ ਸਸਿ ਮੰਡਲੋ ॥
ਨ ਸਪਤ ਦੀਪ ਨਹ ਜਲੋ ॥
ਅੰਨ ਪਉਣ ਥਿਰੁ ਨ ਕੁਈ ॥
ਏਕੁ ਤੁਈ ਏਕੁ ਤੁਈ ॥੪॥

Sahib Singh
ਸੂਰ = ਸੂਰਜ ।
ਸਸਿ = ਚੰਦ੍ਰਮਾ ।
ਮੰਡਲ = ਦਿੱਸਦਾ ਆਕਾਸ਼ ।
ਦੀਪ = ਦ੍ਵੀਪ, ਪੁਰਾਣੇ ਸਮੇਂ ਤੋਂ ਇਸ ਧਰਤੀ ਦੇ ਸੱਤ ਹਿੱਸੇ ਮਿੱਥੇ ਗਏ ਹਨ, ਹਰੇਕ ਨੂੰ ‘ਦੀਪ’ ਕਿਹਾ ਗਿਆ ਹੈ ।
    ਕੇਂਦਰੀ ਦੀਪ ਦਾ ਨਾਮ ‘ਜੰਬੂ ਦੀਪ’ ਹੈ ਜਿਸ ਵਿਚ ਹਿੰਦੁਸਤਾਨ ਦੇਸ ਹੈ ।
ਪਉਣ = ਹਵਾ ।
    
Sahib Singh
ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼, ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ, ਨ ਅੰਨ, ਨਾਹ ਹਵਾ—ਕੋਈ ਭੀ ਥਿਰ ਰਹਿਣ ਵਾਲਾ ਨਹੀਂ ।
ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ।੪ ।
Follow us on Twitter Facebook Tumblr Reddit Instagram Youtube