ਮਃ ੧ ॥
ਨ ਦੇਵ ਦਾਨਵਾ ਨਰਾ ॥
ਨ ਸਿਧ ਸਾਧਿਕਾ ਧਰਾ ॥
ਅਸਤਿ ਏਕ ਦਿਗਰਿ ਕੁਈ ॥
ਏਕ ਤੁਈ ਏਕ ਤੁਈ ॥੨॥
Sahib Singh
ਦਾਨਵ ਦੈਂਤ ।
ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ ।
ਧਰਾ = ਧਰਤੀ ।
ਅਸਤਿ = ਹੈ, ਕਾਇਮ ਹੈ ।
ਦਿਗਰਿ = ਦੀਗਰੇ, ਦੂਜਾ ।
ਕੁਈ = ਕੌਣ ?
ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ ।
ਧਰਾ = ਧਰਤੀ ।
ਅਸਤਿ = ਹੈ, ਕਾਇਮ ਹੈ ।
ਦਿਗਰਿ = ਦੀਗਰੇ, ਦੂਜਾ ।
ਕੁਈ = ਕੌਣ ?
Sahib Singh
ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ, ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ ।
ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ ?
ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ।੨ ।
ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ ?
ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ।੨ ।