ਮਃ ੧ ॥
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥
Sahib Singh
ਦੇਹੈ = ਸਰੀਰ ਨੂੰ ।
ਰਾਹੁ = ਰਾਹੂ ।
ਦੁਇ = ਦੋਵੇਂ ਰਾਹੂ ਤੇ ਕੇਤੂ ।
ਪਾਪ ਗਰਹ = ਪਾਪਾਂ ਦੇ ਗ੍ਰਹ, ਮਨਹੂਸ ਤਾਰੇ ।
ਰਤੁ ਪੀਣੇ = ਜ਼ਾਲਮ ।
ਏਵੈ = ਇਹੋ ਜਿਹੀ ।
ਭਾਉ = ਪਿਆਰ ।
ਜਾਪੈ = ਪਰਗਟ ਹੋਵੇ ।
ਏਵੈ = ਇਸੇ ਤ੍ਰਹਾਂ {ਪੁਰਾਣਾਂ ਦੀ ਕਥਾ ਹੈ ਕਿ ਮੋਹਨੀ ਅਵਤਾਰ ਦੀ ਅਗਵਾਈ ਵਿਚ ਦੇਵਤਿਆਂ ਨੇ ਸਮੁੰਦਰ ਰਿੜਕ ਕੇ ੧੪ ਰਤਨ ਕੱਢੇ, ਉਹਨਾਂ ਵਿਚੋਂ ਇਕ ਸੀ ‘ਅੰਮਿ੍ਰਤ’ ਜਦੋਂ ਦੇਵਤੇ ਰਲ ਕੇ ਅੰਮਿ੍ਰਤ ਪੀਣ ਲੱਗੇ, ਤਾਂ ‘ਰਾਹੂ’ ਦੈਂਤ ਭੀ ਭੇਸ ਵਟਾ ਕੇ ਆ ਬੈਠਾ ਤੇ ‘ਅੰਮਿ੍ਰਤ’ ਪੀ ਗਿਆ ।
ਚੰਦਰਮਾ ਤੇ ਸੂਰਜ ਨੇ ਪਛਾਣ ਲਿਆ, ਉਹਨਾਂ ਮੋਹਨੀ ਅਵਤਾਰ ਨੂੰ ਦੱਸਿਆ ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ ਦਾ ਸਿਰ ਕੱਟ ਦਿੱਤਾ ।
‘ਅੰਮਿ੍ਰਤ’ ਪੀਣ ਕਰਕੇ ਇਹ ਮਰ ਨ ਸਕਿਆ ਹੁਣ ਤਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗ੍ਰਸਦਾ ਹੈ, ਜਦੋਂ ਗ੍ਰਹਣ ਲੱਗ ਜਾਂਦਾ ਹੈ} ।

ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ), ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤ੍ਰਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ, ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ ।੩ ।