ਮਃ ੧ ॥
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥
Sahib Singh
ਭਾਰ ਅਠਾਰਹ = ੧੮ ਭਾਰ, ਸਾਰੀ ਬਨਸਪਤੀ {ਪੁਰਾਤਨ ਖਿ਼ਆਲ ਤੁਰਿਆ ਆ ਰਿਹਾ ਹੈ ਕਿ ਜੇ ਹਰੇਕ ਕਿਸਮ ਦੇ ਬਿ੍ਰਛ-ਬੂਟੇ ਦਾ ਇਕ ਇਕ ਪੱਤਰ ਲੈ ਕੇ ਇਕੱਠੇ ਤੋਲੇ ਜਾਣ ਤਾਂ ਸਾਰਾ ਤੋਲ ‘੧੮ ਭਾਰ’ ਬਣਦਾ ਹੈ ।
ਇਕ ਭਾਰ ਦਾ ਵਜ਼ਨ ਹੈ ੫ ਮਣ ਕੱਚੇ} ।
ਗਰੁੜਾ = ਮੂੰਹ ਵਿਚ ਘੁਲ ਜਾਣ ਵਾਲਾ, ਰਸੀਲਾ ।
ਸੁਆਉ = ਸੁਆਦ ।
ਇਕ ਭਾਰ ਦਾ ਵਜ਼ਨ ਹੈ ੫ ਮਣ ਕੱਚੇ} ।
ਗਰੁੜਾ = ਮੂੰਹ ਵਿਚ ਘੁਲ ਜਾਣ ਵਾਲਾ, ਰਸੀਲਾ ।
ਸੁਆਉ = ਸੁਆਦ ।
Sahib Singh
ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ, ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ, (ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ।੨ ।