ਸਲੋਕੁ ਮਃ ੧ ॥
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥
Sahib Singh
ਸਿਦਕੁ = ਨਿਸ਼ਚਾ; ਸਰਧਾ ।
ਮੁਸਲਾ = ਮੁਸੱਲਾ, ਉਹ ਸਫ਼ ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ ।
ਹਕੁ ਹਲਾਲੁ = ਜਾਇਜ਼ ਹੱਕ, ਹੱਕ ਦੀ ਕਮਾਈ ।
ਸਰਮ = ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ ।ਸੀਲੁ—ਚੰਗਾ ਸੁਭਾਉ ।
ਕਰਮ = ਚੰਗੇ ਕੰਮ, ਨੇਕ ਅਮਲ ।
ਕਾਬਾ = ਮੱਕੇ ਵਿਚ ਉਹ ਮੰਦਰ ਜਿਸ ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ ।

(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ) ।
ਵਿਕਾਰ ਕਰਨ ਵਲੋਂ ਝੱਕਣਾ—ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ ।
ਇਸ ਤ੍ਰਹਾਂ (ਹੇ ਭਾਈ!) ਮੁਸਲਮਾਨ ਬਣ ।
ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ—ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ ।
ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ ।
ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ।੧ ।