ਸਲੋਕੁ ਮਃ ੧ ॥
ਕੂੜੁ ਬੋਲਿ ਮੁਰਦਾਰੁ ਖਾਇ ॥
ਅਵਰੀ ਨੋ ਸਮਝਾਵਣਿ ਜਾਇ ॥
ਮੁਠਾ ਆਪਿ ਮੁਹਾਏ ਸਾਥੈ ॥
ਨਾਨਕ ਐਸਾ ਆਗੂ ਜਾਪੈ ॥੧॥
Sahib Singh
ਮੁਰਦਾਰੁ = ਹਰਾਮ, ਪਰਾਇਆ ਹੱਕ ।
ਮੁਠਾ = ਠੱਗਿਆ ।
ਮੁਹਾਏ = ਲੁਟਾਂਦਾ ਹੈ, ਠਗਾਂਦਾ ਹੈ ।
ਸਾਥੈ = ਸਾਥ ਨੂੰ ।
ਜਾਪੈ = ਜਾਪਦਾ ਹੈ, ।
ਉੱਘੜਦਾ ਹੈ ।
ਮੁਠਾ = ਠੱਗਿਆ ।
ਮੁਹਾਏ = ਲੁਟਾਂਦਾ ਹੈ, ਠਗਾਂਦਾ ਹੈ ।
ਸਾਥੈ = ਸਾਥ ਨੂੰ ।
ਜਾਪੈ = ਜਾਪਦਾ ਹੈ, ।
ਉੱਘੜਦਾ ਹੈ ।
Sahib Singh
(ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ ਤੇ ਹੋਰਨਾਂ ਨੂੰੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ), ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ਕਿ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ ।੧ ।