ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥

ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥

ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥

ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥

ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥

Sahib Singh
ਪੰਡੀਆ = ਹੇ ਪੰਡਿਤ !
ਸੁਰਿ = ਦੇਵਤੇ ।
ਗਣ = ਸ਼ਿਵਜੀ ਦੇ ਖ਼ਾਸ ਨਿੱਜ ਦੇ ਸੇਵਕ ।
ਗੰਧ੍ਰਬ = ਦੇਵਤਿਆਂ ਦੇ ਰਾਗੀ ।
ਤਿ੍ਰਭਵਣ = ਤਿੰਨਾਂ ਭਵਨਾਂ ਨੂੰ, ਸਾਰੇ ਜਗਤ ਨੂੰ ।
ਮੇਖੁਲੀ = (ਮਾਇਆ ਦੀ) ਤੜਾਗੀ ।੧ ।
ਅਨਹਦ = ਇੱਕ = ਰਸ, ਬਿਨਾ ਜਤਨ ਕਰਨ ਦੇ, ਵਜਾਉਣ ਤੋਂ ਬਿਨਾ ।
ਕਿੰਗੁਰੀ ਬਾਜੈ = ਕਿੰਗਰੀ ਵੱਜ ਰਹੀ ਹੈ, ਰਾਗ ਹੋ ਰਿਹਾ ਹੈ ।
ਜਾ ਕੀ = ਜਿਸ (ਪ੍ਰਭੂ) ਦੀ ।
ਦਿਸਟਿ = (ਕਿਰਪਾ ਦੀ) ਨਜ਼ਰ ਨਾਲ ।
ਨਾਦ ਲਿਵ = ਸ਼ਬਦ ਦੀ ਲਿਵ, ਸ਼ਬਦ ਵਲ ਰੁਚੀ ।ਰਹਾਉ।ਭਾਠੀ—ਭੱਠੀ, ਜਿੱਥੇ ਸ਼ਰਾਬ ਅਰਕ ਆਦਿਕ ਕੱਢੀਦਾ ਹੈ ।
ਗਗਨੁ = ਅਕਾਸ਼, ਦਸਵਾਂ ਦੁਆਰ, ਚਿਦਾਕਾਸ਼, ਚਿਤ+ਅਕਾਸ਼, ਦਿਮਾਗ, ਜਿਸ ਦੀ ਰਾਹੀਂ, ਪ੍ਰਭੂ ਵਿਚ ਸੁਰਤੀ ਜੋੜੀ ਜਾ ਸਕਦੀ ਹੈ ।
ਸਿੰ|ਿਆ, ਚੁੰ|ਿਆ = ਦੋ ਨਾਲਾਂ ਜੋ ਅਰਕ ਜਾਂ ਸ਼ਰਾਬ ਕੱਢਣ ਲਈ ਵਰਤੀਦੀਆਂ ਹਨ, ਇਕ ਨਾਲ ਦੇ ਰਾਹ ਅਰਕ ਨਿਕਲਦਾ ਹੈ, ਦੂਜੀ ਦੇ ਰਾਹ ਵਾਧੂ ਪਾਣੀ ।
ਕਨਕ = ਸੋਨਾ ।
ਕਲਸੁ = ਮੱਟ, ਜਿਸ ਵਿਚ ਅਰਕ ਜਾਂ ਸ਼ਰਾਬ ਚੋ ਚੋ ਕੇ ਪੈਂਦਾ ਜਾਂਦਾ ਹੈ ।
ਇਕੁ = ਇੱਕ ਪ੍ਰਭੂ ।
ਕਨਕ ਕਲਸੁ = ਸੋਨੇ ਦਾ ਮੱਟ, ਸ਼ੁੱਧ ਹਿਰਦਾ ।
ਤਿਸੁ ਮਹਿ = ਉਸ (ਸੁਨਹਿਰੀ ਕਲਸ) ਵਿਚ, ਸ਼ੁੱਧ ਹਿਰਦੇ ਵਿਚ ।
ਧਾਰ = (ਨਾਮ ਅੰਮਿ੍ਰਤ ਦੀ) ਧਾਰ ।
ਚੁਐ = ਚੋ ਚੋ ਪੈਂਦੀ ਹੈ ।
ਰਸ ਮਹਿ ਰਸਨ = ਸਭ ਰਸਾਂ ਤੋਂ ਸੁਆਦਲਾ ਰਸ, ਨਾਮ-ਅੰਮਿ੍ਰਤ ।
ਸਿੰ|ਿਆ, ਚੁੰ|ਿਆ = ਭਾਵ, ਮੰਦੇ ਕਰਮਾਂ ਵਲੋਂ ਸੰ|ਣਾ ਤੇ ਚੰਗੇ ਕਰਮਾਂ ਨੂੰ ਗ੍ਰਹਿਣ ਕਰਨਾ ।੨ ।
ਅਨੂਪ = ਅਚਰਜ, ਅਨੋਖੀ ।
ਪਵਨ = ਹਵਾ, ਪ੍ਰਾਣ, ਸੁਆਸ ।
ਸਾਜਿਆ = ਮੈਂ ਬਣਾਇਆ ਹੈ ।
ਜੋਗੀ = ਮਿਲਿਆ ਹੋਇਆ, ਵਿਆਪਕ ।
ਤੀਨਿ ਭਵਨ = ਸਾਰੇ ਜਗਤ ਵਿਚ ।
ਰਾਜਾ = ਵੱਡਾ ।੩ ।
ਐਸੇ = ਇਸ ਤ੍ਰਹਾਂ ਜਿਵੇਂ ਉੱਪਰ ਦੱਸਿਆ ਹੈ ।
ਪੁਰਖੋਤਮ ਗਿਆਨੁ = ਪ੍ਰਭੂ ਦਾ ਗਿਆਨ, ਰੱਬ ਦੀ ਪਛਾਣ ।
ਕਹੁ = ਆਖ ।
ਕਬੀਰ = ਹੇ ਕਬੀਰ !
ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ ।
ਰਾਤਾ = ਰੰਗਿਆ ਹੋਇਆ ।
ਅਉਰ ਦੁਨੀ = ਬਾਕੀ ਦੇ ਲੋਕ ।
ਭਰਮਿ = ਭੁਲੇਖੇ ਵਿਚ ।
ਮਨੁ = (ਮੇਰਾ) ਮਨ ।
ਰਸਾਇਨ = (ਰਸ+ਅਯਨ) ਰਸਾਂ ਦਾ ਘਰ ।
ਮਾਤਾ = ਮਸਤ ।੪ ।
    
Sahib Singh
ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ ।
ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ।੧ ।
ਉਹ ਅਚਰਜ ਕੌਤਕ ਇਹ ਹੈ ਕਿ) ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ, ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ ।੧।ਰਹਾਉ ।
ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ।
ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮਿ੍ਰਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ।੨ ।
ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮਿ੍ਰਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ); (ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ) ।
ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ ?
।੩ ।
(ਜਿਵੇਂ ਉੱਪਰ ਦੱਸਿਆ ਹੈ) ਇਸ ਤ੍ਰਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ ।
ਪ੍ਰਭੂ ਦੇ ਪਿਆਰ ਵਿਚ ਰੱਤੇ ਹੋਏ, ਹੇ ਕਬੀਰ! (ਹੁਣ) ਆਖ ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ।੪।੩ ।

ਨੋਟ: “ਰਹਾਉ” ਦੀਆਂ ਤੁਕਾਂ ਵਿਚ ਸ਼ਬਦ ਦਾ ਮੁੱਖ-ਭਾਵ ਹੋਇਆ ਕਰਦਾ ਹੈ ।
ਇਸ ਸ਼ਬਦ ਦੀਆਂ ‘ਰਹਾਉ ਦੀਆਂ’ ਤੁਕਾਂ ਗਹੁ ਨਾਲ ਵਿਚਾਰੋ ।
ਪ੍ਰਭੂ ਦੇ ਮਿਲਾਪ ਦੀ ਵੱਜ ਰਹੀ ਜਿਸ ਤਾਰ ਦਾ ਇੱਥੇ ਜ਼ਿਕਰ ਹੈ, ਸਾਰੇ ਸ਼ਬਦ ਵਿਚ ਉਸੇ ਦੀ ਵਿਆਖਿਆ ਹੈ ।
ਸ਼ਬਦ ਦਾ
ਭਾਵ:- ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਮਨ ਵਿਚ ਪ੍ਰਭੂ ਦੇ ਮਿਲਾਪ ਦੀ ਤਾਰ ਵੱਜਣ ਲੱਗ ਪੈਂਦੀ ਹੈ; ਉਸ ਸੁਆਦ ਦਾ ਅਸਲ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰ ਦਿਮਾਗ਼ ਤੇ ਹਿਰਦਾ ਉਸੇ ਦੇ ਸਿਮਰਨ ਤੇ ਪਿਆਰ ਵਿਚ ਭਿੱਜੇ ਰਹਿੰਦੇ ਹਨ; ਸੁਆਸ ਸੁਆਸ ਯਾਦ ਵਿਚ ਬੀਤਦਾ ਹੈ, ਸਾਰੇ ਜਗਤ ਵਿਚ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ, ਕੇਵਲ ਉਸ ਦੇ ਪਿਆਰ ਵਿਚ ਹੀ ਮਨ ਮਸਤ ਰਹਿੰਦਾ ਹੈ ।

ਨੋਟ: ਜੋਗ-ਅਭਿਆਸ ਪ੍ਰਾਣਾਯਾਮ ਦੀ ਵਡਿਆਈ ਕਰਨ ਵਾਲੇ ਕਿਸੇ “ਪੰਡੀਆ” ਨੂੰ ਕਬੀਰ ਜੀ ਪਰਮਾਤਮਾ ਦੇ ਸਿਮਰਨ ਦੀ ਬਜ਼ੁਰਗੀ ਦੱਸਦੇ ਹਨ ।
ਚੂੰਕਿ ਜੋਗ-ਅੱਭਿਆਸੀ ਜੋਗੀ ਲੋਕ ਸ਼ਰਾਬ ਪੀ ਕੇ ਸੁਰਤ ਜੋੜਨ ਦੀ ਕੋਸ਼ਸ਼ ਕਰਦੇ ਸਨ, ਕਬੀਰ ਜੀ ਉਸ ਮਸਤੀ ਦਾ ਜ਼ਿਕਰ ਕਰਦੇ ਹਨ ਜੋ ਸੁਆਸ ਸੁਆਸ ਦੇ ਸਿਮਰਨ ਨਾਲ ਪੈਦਾ ਹੁੰਦੀ ਹੈ ।
ਕਬੀਰ ਜੀ ‘ਨਾਮ’ ਦੀ ਸ਼ਰਾਬ ਵਾਸਤੇ (“ਪਵਨ”) ਸੁਆਸ ਸੁਆਸ ਨੂੰ ‘ਪਿਆਲਾ’ ਬਣਾਂਦੇ ਹਨ ।
ਕਈ ਸੱਜਣ ਇੱਥੇ ਕਬੀਰ ਜੀ ਨੂੰ ਜੋਗ-ਅੱਭਿਆਸੀ ਸਮਝ ਰਹੇ ਹਨ, ਪਰ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ ‘ਆਸਨ ਪਵਨ’ ਨੂੰ ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ‘ਕਪਟੁ’ ਆਖਦੇ ਹਨ: “ਆਸਨੁ ਪਵਨੁ ਦੂਰਿ ਕਰਿ ਬਵਰੇ ।
ਛਾਡਿ ਕਪਟੁ ਨਿਤ ਹਰਿ ਭਜੁ ਬਵਰੇ ।
Follow us on Twitter Facebook Tumblr Reddit Instagram Youtube