ਪਉੜੀ ॥
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ

Sahib Singh
    
Sahib Singh
ਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ, ਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ ।
ਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ ?
(ਮੈਂ ਬੇਨਤੀ ਕੀਤੀ) ‘ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ ।’ (ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ ।੨੧।੧ ।
ਸੁਧੁ ।
Follow us on Twitter Facebook Tumblr Reddit Instagram Youtube