ਮਃ ੩ ॥
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥
Sahib Singh
ਮਿਲਾਇਅਨੁ = ਮਿਲਾਏ ਹਨ ਉਸ ਪ੍ਰਭੂ ਨੇ ।
ਸਹਿਜ = ਅਡੋਲਤਾ ਵਿਚ ।
ਸਮਾਇਅਨੁ = ਲੀਨ ਕੀਤੇ ਹਨ ਉਸ (ਪ੍ਰਭੂ) ਨੇ ।
ਕਿ੍ਰਪਾ ਕਰੇ = ਕਿ੍ਰਪਾ ਕਰ ਕੇ ।
ਕਰੇ = ਕਰਿ, ਕਰਿ ਕੇ ।
ਸਹਿਜ = ਅਡੋਲਤਾ ਵਿਚ ।
ਸਮਾਇਅਨੁ = ਲੀਨ ਕੀਤੇ ਹਨ ਉਸ (ਪ੍ਰਭੂ) ਨੇ ।
ਕਿ੍ਰਪਾ ਕਰੇ = ਕਿ੍ਰਪਾ ਕਰ ਕੇ ।
ਕਰੇ = ਕਰਿ, ਕਰਿ ਕੇ ।
Sahib Singh
ਪ੍ਰਭੂ ਜਿਸ (ਜੀਵ) ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ (ਜੀਵ) ਸਤਿਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ ।
ਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ ।
ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ ।
ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਅਡੋਲ ਅਵਸਥਾ ਵਿਚ ਟਿਕਾ ਦਿੱਤਾ ।੨ ।