ਮਃ ੩ ॥
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥

Sahib Singh
ਗੁਰ ਸਭਾ = ਗੁਰੁ ਦਾ ਸੰਗ ।
ਏਵ = ਇਸ ਤ੍ਰਹਾਂ (ਨਿਰਾ ਸਰੀਰਕ ਤੌਰ ਤੇ) ।
ਹਦੂਰਿ = ਹਜ਼ੂਰੀ ਵਿਚ; ਚਰਨਾਂ ਵਿਚ, ਯਾਦ ਵਿਚ ।
ਦੀਪ = {ਸੰਸਕ੍ਰਿਤ ਸ਼ਬਦ ‘ਦ੍ਵੀਪ’} “ਜਿਸ ਦੇ ਦੋਹੀਂ ਪਾਸੀਂ ਜਲ ਹੋਵੇ ।” ਭਾਰਤ ਦੇ ਪੁਰਾਣੇ ਸੰਸਕ੍ਰਿਤ ਵਿਦਵਾਨਾਂ ਨੇ ਪਿ੍ਰਥਵੀ ਦੀ ਕਈ ਹਿੱਸਿਆਂ ਵਿਚ ਵੰਡ ਕੀਤੀ ।
    ਕੋਈ ਇਸ ਦੇ ਚਾਰ ਹਿੱਸੇ ਕਰਦੇ ਹਨ, ਕੋਈ ਸੱਤ, ਕੋਈ ਨੌ ਤੇ ਕੋਈ ਤੇਰਾਂ ।
    ਹਰੇਕ ਹਿੱਸੇ ਦਾ ਨਾਉਂ ‘ਦ੍ਵੀਪ ਰੱਖਿਆ ਤੇ ਇਹ ਪੁਰਾਤਨ ਖਿ਼ਆਲ ਹੈ ਕਿ ਇਹ ਹਿੱਸੇ ਆਪੋ ਵਿਚੋਂ ਭਾਰੇ ਸਮੁੰਦਰਾਂ ਦੀ ਰਾਹੀਂ ਵੱਖ ਵੱਖ ਹਨ ।
    ਸੰਸਕ੍ਰਿਤ ਦੇ ਇਕ ਪ੍ਰਸਿੱਧ ਕਵੀ ਸ਼੍ਰੀ ਹਰਸ਼ ਦੇ ਰਚੇ ਹੋਏ ਪੁਸਤਕ ਮਹਾਕਾਵਯ ਨੈਸ਼ਧਚਰਿਤ ਦੇ ਪਹਿਲੇ ਸਰਗ ਵਿਚ ੧੮ ਦ੍ਵੀਪ ਦੱਸੇ ਗਏ ਹਨ, ਪਰ ਪ੍ਰਸਿੱਧ ਗਿਣਤੀ ਸੱਤ ਹੀ ਹੈ, ਜਿਹਾ ਕਿ ‘ਰਘੂਵੰਸ਼’ ਤੇ ‘ਸ਼ਕੁੰਤਲਾ’ ਨਾਮੀ ਪ੍ਰਸਿੱਧ ਪੁਸਤਕਾਂ ਵਿਚ ਦਰਜ ਹੈ ।
    ਇਹਨਾਂ ਸੱਤਾਂ ਵਿਚੋਂ ਵਿਚਕਾਰਲੇ ਦ੍ਵੀਪ ਦਾ ਨਾਉਂ ਜੰਬੂਦ੍ਵੀਪ ਹੈ ਜਿਸ ਵਿਚ ਸਾਡਾ ਦੇਸ਼ ਭਾਰਤ ਵਰਸ਼ ਸ਼ਾਮਲ ਹੈ ।
ਦਸ ਅਸ਼ਟ ਪੁਰਾਣਾ = ਅਠਾਰਾਂ ਪੁਰਾਣ ਇਹ ਹਨ: ਬ੍ਰਾਹਮ ਪਾਹਮ ਵੈÕਣਵ ਚ _ੈਵਜ਼ ਭਾਗਵਜ਼ ਤਥਾ ।
    ਤਥਾਂਯਂਨਾਰਦੀਯਜ਼ ਚ ਮਾਕLਫ਼ਡੇਯਜ਼ ਚ ਸਪ੍ਰਮਜ਼ ॥ ਆÀਨੇਯਮÕਟਕਜ਼ ਪ੍ਰੋ#ਤਜ਼ ਭਵਿÕਯਂਨਵਮਜ਼ ਤਥਾ ॥ ਦ_ਮਜ਼ ਬ੍ਰਹਮਵੈਵਜ਼ਤL ਲਿਜ਼ਗਮੇਕਾਦ_ਜ਼ ਤਥਾ ॥ ਵਾਰਾਹਜ਼ ¬ਾਦ_ਾਜ਼ ਪ੍ਰੋਕਤਜ਼ Ôਕਾਜ਼ਦ ਚਾ> >ਯੋਦ_ਜ਼ ॥ ਚਤੁਦL_ਜ਼ ਵਾਮਨਜ਼ ਚ ਕੌਮL ਪöਚਦ_ਜ਼ ਤਥਾ ॥ ਮਾਖ਼Ôਯਜ਼ ਚ ਗਾ{ਡਜ਼ ਚੈਵਬ੍ਰਹਮ ਣਾÕਟਾਦ_ ਤਥਾ ॥ ਬ੍ਰਹਮ, ਪਦਮ, ਵਿਸ਼ਨੂ, ਸ਼ਿਵ, ਭਗਵਤ, ਨਾਰਦ, ਮਾਰਕੰਡੇ, ਅਗਨੀ, ਭਵਿੱਖਤ, ਬ੍ਰਹਮ ਵਿਵਰਤ, ਲਿੰਗ, ਵਰਾਹ, ਸਕੰਦ, ਵਾਮਨ, ਕੂਰਮ, ਮਤਸ, ਗਰੁੜ, ਬ੍ਰਹਮਾਂਡ ।
ਨਵ ਖੰਡ = ਧਰਤੀ ਦੇ ਨੌ ਹਿੱਸੇ ।
ਸਾਰਗ = ਧਨੁਖ ।
ਪਾਣਾ = ਪਾਣਿ, ਹੱਥ ।
ਸਾਰਗਪਾਣ = ਜਿਸ ਦੇ ਹੱਥ ਵਿਚ ਧਨੁਖ ਹੈ ।
ਗੁਰਮਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ।
ਚੋਜ = ਕੌਤਕ, ਲੀਲ੍ਹਾ ।
ਵਿਡਾਣਾ = ਅਚਰਜ ।
ਕਲਉ = ਕਲਮ ।
ਮਸਾਜਨੀ = ਦਵਾਤ ।
ਰੰਗਿ = ਪਿਆਰ ਵਿਚ ।
ਸਹ ਪ੍ਰੀਤਿ = ਖਸਮ ਦਾ ਪਿਆਰ ।
ਧੁਰਿ = ਧੁਰ ਤੋਂ, ਆਪਣੇ ਦਰ ਤੋਂ ।
ਸਚੈ = ਸਦਾ = ਥਿਰ ਪ੍ਰਭੂ ਨੇ ।
ਪਾਇ ਛੋਡੀ = (ਹਿਰਦੇ ਵਿਚ) ਪਾ ਦਿੱਤੀ ਹੈ ।
    
Sahib Singh
(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ ।
ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ।੨ ।
ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ, ਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ ।
ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ ।
ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ (ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ।੪ ।
ਕਲਮ ਦਵਾਤ ਮੰਗਾਣ ਦਾ ਕੀਹ ਲਾਭ ?
(ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ ।
(ਇਸ ਤ੍ਰਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ (ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ ।
ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ।੧ ।
Follow us on Twitter Facebook Tumblr Reddit Instagram Youtube