ਮਃ ੧ ॥
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥

Sahib Singh
ਸਾਦਿਕ = ਸਿਦਕ ਵਾਲਾ ।
ਸਬੂਰੀ = ਸ਼ੁਕਰ ।
ਤੋਸਾ = ਰਾਹ ਦਾ ਖ਼ਰਚ ।
ਮਲਾਇਕ = ਦੇਵਤੇ, ਦੇਵਤਿਆਂ ਦੇ ਸੁਭਾਉ ਵਾਲੇ ਮਨੁੱਖ ।
ਪਾਇਸਾ = ਪਾਂਦੇ ਹਨ ।
ਖ਼ਾਇਕ = ਨਿਰੀਆਂ ਗੱਲਾਂ ਕਰਨ ਵਾਲੇ ।
    
Sahib Singh
ਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ, (ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ ।
(ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ।੨ ।
Follow us on Twitter Facebook Tumblr Reddit Instagram Youtube