ਸਿਰੀਰਾਗੁ ਮਹਲਾ ੫ ॥
ਪੈ ਪਾਇ ਮਨਾਈ ਸੋਇ ਜੀਉ ॥
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥

ਗੋਸਾਈ ਮਿਹੰਡਾ ਇਠੜਾ ॥
ਅੰਮ ਅਬੇ ਥਾਵਹੁ ਮਿਠੜਾ ॥
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥

ਤੇਰੈ ਹੁਕਮੇ ਸਾਵਣੁ ਆਇਆ ॥
ਮੈ ਸਤ ਕਾ ਹਲੁ ਜੋਆਇਆ ॥
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥

ਹਉ ਗੁਰ ਮਿਲਿ ਇਕੁ ਪਛਾਣਦਾ ॥
ਦੁਯਾ ਕਾਗਲੁ ਚਿਤਿ ਨ ਜਾਣਦਾ ॥
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥

ਤੁਸੀ ਭੋਗਿਹੁ ਭੁੰਚਹੁ ਭਾਈਹੋ ॥
ਗੁਰਿ ਦੀਬਾਣਿ ਕਵਾਇ ਪੈਨਾਈਓ ॥
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥

ਹਉ ਆਇਆ ਸਾਮ੍ਹੈ ਤਿਹੰਡੀਆ ॥
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥

ਹਉ ਵਾਰੀ ਘੁੰਮਾ ਜਾਵਦਾ ॥
ਇਕ ਸਾਹਾ ਤੁਧੁ ਧਿਆਇਦਾ ॥
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥

ਹਰਿ ਇਠੈ ਨਿਤ ਧਿਆਇਦਾ ॥
ਮਨਿ ਚਿੰਦੀ ਸੋ ਫਲੁ ਪਾਇਦਾ ॥
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥

ਮੈ ਛਡਿਆ ਸਭੋ ਧੰਧੜਾ ॥
ਗੋਸਾਈ ਸੇਵੀ ਸਚੜਾ ॥
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥

ਮੈ ਸੁਖੀ ਹੂੰ ਸੁਖੁ ਪਾਇਆ ॥
ਗੁਰਿ ਅੰਤਰਿ ਸਬਦੁ ਵਸਾਇਆ ॥
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥

ਮੈ ਬਧੀ ਸਚੁ ਧਰਮ ਸਾਲ ਹੈ ॥
ਗੁਰਸਿਖਾ ਲਹਦਾ ਭਾਲਿ ਕੈ ॥
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥

ਸੁਣਿ ਗਲਾ ਗੁਰ ਪਹਿ ਆਇਆ ॥
ਨਾਮੁ ਦਾਨੁ ਇਸਨਾਨੁ ਦਿੜਾਇਆ ॥
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥

ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥

ਤੇਰਿਆ ਭਗਤਾ ਭੁਖ ਸਦ ਤੇਰੀਆ ॥
ਹਰਿ ਲੋਚਾ ਪੂਰਨ ਮੇਰੀਆ ॥
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥

ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੂੰ ਦੀਪ ਲੋਅ ਪਇਆਲਿਆ ॥
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥

ਹਉ ਗੋਸਾਈ ਦਾ ਪਹਿਲਵਾਨੜਾ ॥
ਮੈ ਗੁਰ ਮਿਲਿ ਉਚ ਦੁਮਾਲੜਾ ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥

ਵਾਤ ਵਜਨਿ ਟੰਮਕ ਭੇਰੀਆ ॥
ਮਲ ਲਥੇ ਲੈਦੇ ਫੇਰੀਆ ॥
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥

ਸਭ ਇਕਠੇ ਹੋਇ ਆਇਆ ॥
ਘਰਿ ਜਾਸਨਿ ਵਾਟ ਵਟਾਇਆ ॥
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥

ਤੂੰ ਵਰਨਾ ਚਿਹਨਾ ਬਾਹਰਾ ॥
ਹਰਿ ਦਿਸਹਿ ਹਾਜਰੁ ਜਾਹਰਾ ॥
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥

ਮੈ ਜੁਗਿ ਜੁਗਿ ਦਯੈ ਸੇਵੜੀ ॥
ਗੁਰਿ ਕਟੀ ਮਿਹਡੀ ਜੇਵੜੀ ॥
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥

Sahib Singh
ਪੈ = ਪੈ ਕੇ, ਡਿੱਗ ਕੇ ।
ਪਾਇ = ਪੈਰਾਂ ਤੇ ।
ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ।
ਪੁਰਖਿ = ਪੁਰਖ ਨੇ ।
ਸਤਿਗੁਰ ਪੁਰਖਿ = ਸਤਿਗੁਰ = ਪੁਰਖ ਨੇ ।੧।ਰਹਾਉ ।
ਗੋਸਾਈ = ਸਿ੍ਰਸ਼ਟੀ ਦਾ ਸਾਈਂ, ਪਰਮਾਤਮਾ ।
ਮਿਹੰਡਾ = ਮੇਰਾ ।
ਇਠੜਾ = ਇੱਠੜਾ, ਬਹੁਤ ਪਿਆਰਾ ।
ਅੰਮ = ਅੰਮਾਂ, ਮਾਂ ।
ਅਬਾ = ਅੱਬਾ, ਪਿਉ ।
ਥਾਵਹੁ = ਨਾਲੋਂ, ਤੋਂ ।
ਸਭਿ = ਸਾਰੇ ।੧ ।
ਹੁਕਮੈ = ਹੁਕਮ ਵਿਚ ।
ਸਾਵਣੁ = ਨਾਮ = ਵਰਖਾ ਕਰਨ ਵਾਲਾ ਗੁਰੂ-ਮਿਲਾਪ ।
ਸਤ = ਉੱਚਾ ਆਚਰਨ ।
ਕਰਿ = ਕਰ ਕੇ ।
ਬੋਹਲ = ਅੰਨ ਦਾ ਢੇਰ ।
ਬੋਹਲ ਬਖਸ = ਬਖ਼ਸ਼ਸ਼ ਦਾ ਬੋਹਲ ।੨ ।
ਹਉ = ਮੈਂ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਦੁਯਾ ਕਾਗਲੁ = ਦੂਜਾ ਕਾਗਜ਼, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ।
ਚਿਤਿ = ਚਿੱਤਰਨਾ ।
ਚਿਤਿ ਨ ਜਾਣਦਾ = ਚਿੱਤਰਨਾ ਨਹੀਂ ਜਾਣਦਾ ।
ਇਕਤੈ ਕਾਰੈ = ਇਕੋ ਹੀ ਕਾਰ ਵਿਚ ।
ਲਾਇਓਨੁ = ਲਾਇਆ ਉਨਿ, ਉਸ ਨੇ ਲਾਇਆ ਹੈ ।੩ ।
ਭਾਈਹੋ = ਹੇ ਭਰਾਵੋ !
ਗੁਰਿ = ਗੁਰੂ ਨੇ ।
ਦੀਬਾਣਿ = ਦਰਬਾਰ ਵਿਚ ।
ਕਵਾਇ = ਪੁਸ਼ਾਕ, ਸਿਰੋਪਾ ।
ਮਾਹਰੁ = ਚੌਧਰੀ ।
ਪਿੰਡ ਦਾ = ਸਰੀਰ ਦਾ ।
ਬੰਨਿ = ਬੰਨ੍ਹ ਕੇ ।
ਆਦੇ = ਲਿਆਂਦੇ ।
ਸਰੀਕ = ਸ਼ਰੀਕਾ ਕਰਨ ਵਾਲੇ, ਵਿਰੋਧੀ ।੪ ।
ਸਾਮੈ = ਸਰਨ ਵਿਚ ।
ਤਿਹੰਡੀਆ = ਤੇਰੀ ।
ਮੁਜੇਰੇ = ਮੁਜ਼ਾਰੇ ।
ਮਿਹਡਿਆ = ਮੇਰੇ ।
ਕੰਨੁ = ਕੰਨ, ਮੋਢਾ ।
ਹੰਘਾਈ = ਸਕਦਾ ।
ਵੁਠਾ = ਵੁੱਠਾ, ਵੱਸ ਪਿਆ ਹੈ ।
ਘੁਘਿ = ਸੰਘਣੀ ਵੱਸੋਂ ਵਾਲਾ ।
ਗਿਰਾਉ = (ਗ੍ਰਾਮ) ਪਿੰਡ ।੫ ।
ਹਉ = ਮੈਂ ।
ਘੁੰਮਾ ਜਾਵਦਾ = ਘੁੰਮਾਂ ਜਾਂਵਦਾ, ਕੁਰਬਾਨ ਜਾਂਦਾ ਹਾਂ ।
ਸਾਹਾ = ਸ਼ਾਹ !
    ਹੇ ਸ਼ਾਹ !
ਤੁਧੁ = ਤੈਨੂੰ ।
ਥੇਹੁ = ਢੱਠਾ ਹੋਇਆ ਪਿੰਡ, ਉਹ ਸਰੀਰ-ਪਿੰਡ ਜਿਸ ਵਿਚੋਂ ਸਾਰੇ ਭਲੇ ਗੁਣ ਮੁੱਕ ਚੁਕੇ ਸਨ ।੬ ।
ਇਠੈ = ਪਿਆਰੇ ਨੂੰ ।
ਮਨਿ = ਮਨ ਵਿਚ ।
ਚਿੰਦੀ = ਚਿੰਦੀਂ, ਚਿਤਵਦਾ ਹਾਂ ।
ਸਭੇ ਕਾਜ = ਸਾਰੇ ਕੰਮ ।
ਸਵਾਰਿਅਨੁ = ਉਸ ਨੇ ਸਵਾਰ ਦਿੱਤੇ ਹਨ ।
ਲਾਹੀਅਨਿ = ਉਸ ਨੇ ਲਾ ਦਿੱਤੀ ਹੈ ।੭।ਸਭੋ—ਸਭੁ, ਸਾਰਾ ।
ਧੰਧੜਾ = ਮਾਇਆ ਵਾਲੀ ਦੌੜ = ਭੱਜ ।
ਸੇਵੀ = ਸੇਵੀਂ, ਮੈਂ ਸਿਮਰਦਾ ਹਾਂ ।
ਸਚੜਾ = ਸੱਚੜਾ, ਸਦਾ = ਥਿਰ ਰਹਿਣ ਵਾਲਾ ।
ਨਉ ਨਿਧਿ = ਜਗਤ ਦੇ ਨੌ ਹੀ ਖ਼ਜ਼ਾਨੇ ।
ਨਿਧਾਨੁ = ਖ਼ਜ਼ਾਨਾ ।
ਛਿਕਿ = ਕੱਸ ਕੇ, ਖਿੱਚ ਕੇ ।੮ ।
ਸੁਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ ।
ਗੁਰਿ = ਗੁਰੂ ਨੇ ।
ਸਤਿਗੁਰਿ = ਸਤਿਗੁਰ ਨੇ ।
ਪੁਰਖਿ = ਪੁਰਖ ਨੇ ।
ਮਸਤਕਿ = ਮਸਤਕ ਉੱਤੇ ।੯ ।
ਧਰਮਸਾਲ = ਧਰਮ ਕਮਾਣ ਦੀ ਥਾਂ ।
ਸਚੁ = ਸਦਾ = ਥਿਰ ਪ੍ਰਭੂ ਦਾ ਸਿਮਰਨ ।
ਬਧੀ = ਬੱਧੀ, ਬਣਾਈ ਹੈ ।
ਲਹਦਾ = ਮਿਲਦਾ ਹਾਂ ।
ਤਿਸੁ = ਉਸ (ਗੁਰਸਿੱਖ) ਨੂੰ (ਜੇਹੜਾ ਮੈਨੂੰ ਮਿਲਦਾ ਹੈ) ।
ਨਿਵਿ = ਨਿਵ ਕੇ, ਲਿਫ਼ ਕੇ ।੧੦ ।
ਸੁਣਿ = ਸੁਣ ਕੇ ।
ਪਹਿ = ਪਾਸ, ਕੋਲ ।
ਦਾਨੁ = ਨਾਮ ਦਾ ਦਾਨ, ਹੋਰਨਾਂ ਨੂੰ ਨਾਮ ਜਪਾਣਾ ।
ਇਸਨਾਨੁ = ਆਤਮਕ ਇਸ਼ਨਾਨ, ਪਵਿਤ੍ਰਤਾ ।
ਮੁਕਤੁ = ਵਿਕਾਰਾਂ ਤੋਂ ਆਜ਼ਾਦ ।
ਸੈਸਾਰੜਾ = ਵਿਚਾਰਾ ਸੰਸਾਰ ।
ਸਚੀ ਬੇੜੀ = ਸਦਾ = ਥਿਰ ਪ੍ਰਭੂ ਦੇ ਨਾਮ ਦੀ ਬੇੜੀ ਵਿਚ ।
ਚਾੜਿ = ਚਾੜ੍ਹ ਕੇ ।੧੧ ।
ਦੇ ਕੰਨੁ = ਕੰਨ ਦੇ ਕੇ, ਪੂਰੇ ਧਿਆਨ ਨਾਲ ।
ਸੁਣਹੁ = (ਹੇ ਪ੍ਰਭੂ ਜੀ!) ਤੁਸੀ ਸੁਣਦੇ ਹੋ ।
ਠੋਕਿ ਵਜਾਇ = ਠਣਕ ਕੇ, ਵਜਾ ਕੇ, ਚੰਗੀ ਤ੍ਰਹਾਂ ਪਰਖ ਕਰ ਕੇ ।
ਤੁਸਿ = ਪ੍ਰਸੰਨ ਹੋ ਕੇ ।
ਲਇਅਨੁ = ਲਏ ਉਨਿ, ਉਸ ਪ੍ਰਭੂ ਨੇ ਲਏ ਹਨ ।੧੨ ।
ਪੈ = ਪੈ ਕੇ, ਜ਼ੋਰ ਪਾ ਕੇ ।
ਕੋਇ = ਕੋਈ ਭੀ ਕਾਮਾਦਿਕ ਵਿਕਾਰ ।
ਰਞਾਣਦਾ = ਦੁਖੀ ਕਰਦਾ ।
ਵੁਠੀਆ = ਵੁੱਠੀਆ, ਵੱਸ ਪਈ ਹੈ ।
ਹਲੇਮੀ ਰਾਜੁ = ਹਲੀਮੀ ਦਾ ਰਾਜ, ਨਿਮ੍ਰਤਾ ਸੁਭਾਵ ਦਾ ਰਾਜ ।੧੩ ।
ਝਿੰਮਿ ਝਿੰਮਿ = ਮੱਠਾ ਮੱਠਾ, ਸਹਜੇ ਸਹਜੇ, ਆਤਮਕ ਅਡੋਲਤਾ ਵਿਚ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲੀ ਨਾਮ-ਵਰਖਾ ।
ਬੋਲੀ = ਬੋਲੀ, ਮੈਂ ਬੋਲਦਾ ਹਾਂ ।
ਪਾਇਹਿ = ਪਾਇਹਿਂ, ਤੂੰ ਪਾਂਦਾ ਹੈਂ ।
ਥਾਇ = ਥਾਂ ਵਿਚ ।੧੪ ।
ਪੂਰਨ = ਪੂਰੀ ਕਰ ।
ਲੋਚਾ = ਤਾਂਘ ।੧੫ ।
ਦੀਪ = ਦੀਪਾਂ ਵਿਚ, ਦੇਸਾਂ ਵਿਚ ।
ਲੋਅ = (ਚੌਦਾਂ) ਲੋਕਾਂ ਵਿਚ ।
ਥਾਨਿ = ਥਾਂ ਵਿਚ ।
ਥਨੰਤਰਿ = ਥਾਨ ਅੰਤਰਿ, ਹੋਰ ਥਾਂ ਵਿਚ ।
ਥਾਨਿ ਥਨੰਤਰਿ = ਹਰੇਕ ਥਾਂ ਵਿਚ ।
ਸਚੁ = ਸੱਚ, ਸਦਾ = ਥਿਰ ਪ੍ਰਭੂ ਦਾ ਨਾਮ ।
ਅਧਾਰੁ = ਆਸਰਾ ।੧੬ ।
ਹਉ = ਹਉਂ, ਮੈਂ ।
ਗੋਸਾਈ = ਸਿ੍ਰਸ਼ਟੀ ਦਾ ਮਾਲਕ-ਪ੍ਰਭੂ ।
ਪਹਿਲਵਾਨੜਾ = ਨਿੱਕਾ ਜਿਹਾ ਪਹਿਲਵਾਨ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਉਚ ਦੁਮਾਲੜਾ = ਉੱਚੇ ਦੁਮਾਲੇ ਵਾਲਾ {ਨੋਟ:- ਅਖਾੜੇ ਵਿਚ ਜਿੱਤਣ ਵਾਲੇ ਪਹਿਲਵਾਨ ਨੂੰ ‘ਮਾਲੀ’ ਮਿਲਦੀ ਹੈ ।
    ਉਹ ‘ਮਾਲੀ’ ਜਾਂ ਸਿਰੋਪਾ ਉਹ ਆਪਣੇ ਸਿਰ ਉੱਤੇ ਬੰਨ੍ਹ ਕੇ ਉੱਚਾ ਤੁਰਲਾ ਛੱਡ ਕੇ ਅਖਾੜੇ ਵਿਚ ਚੁਫੇਰੇ ਫਿਰਦਾ ਹੈ ਤਾ ਕਿ ਲੋਕ ਵੇਖ ਲੈਣ} ।
ਛਿੰਝ = ਘੋਲ ਵੇਖਣ ਆਏ ਲੋਕਾਂ ਦੀ ਭੀੜ ।
ਦਯੁ = ਪਿਆਰਾ ਪ੍ਰਭੂ ।੧ ।
ਵਾਤ = ਮੂੰਹ ਨਾਲ ਵੱਜਣ ਵਾਲੇ ਵਾਜੇ ।
ਟੰਮਕ = ਛੋਟੇ ਨਗਾਰੇ ।
ਭੇਰੀ = ਛੋਟਾ ਨਗਾਰਾ ।
ਮਲ = ਮੱਲ, ਪਹਿਲਵਾਨ ।
ਨਿਹਤੇ = ਨਿਹਣ ਲਏ, ਕਾਬੂ ਕਰ ਲਏ ।
ਗੁਰਿ = ਗੁਰੂ ਨੇ ।
ਕੰਡਿ = ਪਿੱਠ ਉੱਤੇ ।੧੮ ।
ਇਕਠੇ ਹੋਇ = ਇਕੱਠੇ ਹੋ ਕੇ, ਮਨੁੱਖਾ ਜਨਮ ਲੈ ਕੇ ।
ਘਰਿ = ਪਰਲੋਕ = ਘਰ ਵਿਚ ।
ਜਾਸਨਿ = ਜਾਣਗੇ ।
ਵਾਟ ਵਟਾਇਆ = ਰਸਤਾ ਬਦਲ ਕੇ, ਵੱਖ ਵੱਖ ਜੂਨਾਂ ਵਿਚ ਪੈ ਕੇ ।
ਲਾਹਾ = ਲਾਭ, ਨਫ਼ਾ ।
ਮੂਲੁ = ਅਸਲ ਸਰਮਾਇਆ ।੧੯ ।
ਵਰਨ = ਰੰਗ ।
ਚਿਹਨ = ਨਿਸ਼ਾਨ ।
ਹਰਿ = ਹੇ ਹਰੀ !
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ।੨੦ ।
ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ ।
ਦਯੈ = ਪਿਆਰੇ (ਪ੍ਰਭੂ) ਦੀ ।
ਸੇਵੜੀ = ਸੋਹਣੀ ਸੇਵਾ ।
ਗੁਰਿ = ਗੁਰੂ ਨੇ ।
ਜੇਵੜੀ = ਰੱਸੀ, ਫਾਹੀ ।
ਮਿਹਡੀ = ਮੇਰੀ ।
ਬਾਹੁੜਿ = ਫਿਰ, ਮੁੜ ।
ਨ ਨਚਊ = (ਨ ਨਚਊਂ), ਮੈਂ ਨਹੀਂ ਨੱਚਾਂਗਾ ।
ਅਉਸਰੁ = ਮੌਕਾ ।
ਭਾਲਿ = ਭਾਲ ਕੇ, ਢੂੰਢ ਕੇ ।੨ ।
ਰੈਣਿ = ਰਾਤ, ਜ਼ਿੰਦਗੀ = ਰੂਪ ਰਾਤ ।
ਪਹਿਲੈ ਪਹਰੈ = ਪਹਿਲੇ ਪਹਰ ਵਿਚ ।
ਵਣਜਾਰਿਆ ਮਿਤ੍ਰਾ = ਹਰਿ = ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ !
ਹੁਕਮਿ = ਪਰਮਾਤਮਾ ਦੇ ਹੁਕਮ ਅਨੁਸਾਰ ।
ਗਰਭਾਸਿ = ਗਰਭਾਸ ਵਿਚ, ਮਾਂ ਦੇ ਪੇਟ ਵਿਚ ।
ਉਰਧ = ਉਲਟਾ, ਪੁੱਠਾ ।
ਅੰਤਰਿ = (ਮਾਂ ਦੇ ਪੇਟ) ਵਿਚ ।
ਸੇਤੀ = ਨਾਲ, ਅੱਗੇ ।
ਅਰਦਾਸਿ ਵਖਾਣੈ = ਅਰਦਾਸ ਉਚਾਰਦਾ ਹੈ, ਅਰਦਾਸ ਕਰਦਾ ਹੈ ।
ਧਿਆਨਿ = ਧਿਆਨ ਵਿਚ (ਜੁੜ ਕੇ) ।
ਨਾਮਰਜਾਦੁ = ਮਰਜਾਦਾ ਤੋਂ ਬਿਨਾ, ਨੰਗਾ ।
ਕਲਿ ਭੀਤਰਿ = ਸੰਸਾਰ ਵਿਚ {
Sahib Singh
(ਹੇ ਭਾਈ!) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ ।
ਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ ।
(ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।੧।ਰਹਾਉ ।
ਸਿ੍ਰਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ, (ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ ।(ਹੇ ਪ੍ਰਭੂ!) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ ।੧ ।
(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ, (ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ ।
ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ ।੨ ।
(ਹੇ ਪ੍ਰਭੂ!) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ, ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ ।
ਹੇ ਹਰੀ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ ।
ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ ।੩ ।
ਹੇ ਮੇਰੇ ਸਤਸੰਗੀ ਭਰਾਵੋ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ ।
ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ, ਕਿਉਂਕਿ) ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ।੪ ।
ਹੇ ਨਾਨਕ! (ਆਖ—ਹੇ ਮੇਰੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ।
(ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ) ।
ਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ ।
ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ ।੫ ।
(ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ।
ਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ ।
(ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ ।੬ ।
(ਹੇ ਭਾਈ!) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ, ਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ ।
ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ।੭ ।
(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ ।
ਮੈਂ ਸਦਾ-ਥਿਰ ਰਹਿਣ ਵਾਲੇ ਸਿ੍ਰਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ ।
(ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ ।੮ ।
ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ ।
ਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ ।੯ ।
ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ ।
ਉਹਨਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ ।
(ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ ।੧੦ ।
ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ—ਇਹ ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ, ਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ—ਇਹੀ ਹੈ ਸਹੀ ਜੀਵਨ-ਰਾਹ ।੧੧ ।
(ਹੇ ਪ੍ਰਭੂ!) ਸਾਰੀ ਸਿ੍ਰਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ, ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ ।
(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤ੍ਰਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ।੧੨ ।
(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ।
ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ ।੧੩ ।
ਹੇ ਪ੍ਰਭੂ! ਹੇ ਮੇਰੇ ਖਸਮ! ਮੈਂ ਭੀ ਤੇਰੀ ਹੀ ਪ੍ਰੇਰਨਾ ਨਾਲ ਤੇਰੀ ਸਿਫ਼ਤਿ-ਸਾਲਾਹ ਦੇ ਬੋਲ ਬੋਲ ਰਿਹਾ ਹਾਂ, ਆਤਮਕ ਅਡੋਲਤਾ ਪੈਦਾ ਕਰ ਕੇ ਤੇਰਾ ਨਾਮ-ਅੰਮਿ੍ਰਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ ।
ਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ।੧੪।ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ ।
ਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ ।
ਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ।੧੫ ।
ਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ ।
ਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ ।
ਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ ।
ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ।੧੬ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ ।
ਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ ।
(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦਾ ਹੈ ।
ਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ ।
ਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ ।
ਹੇ ਨਾਨਕ! ਆਖ—ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ।੧ ।
Follow us on Twitter Facebook Tumblr Reddit Instagram Youtube