ਛੀਜੈ ਦੇਹ ਖੁਲੈ ਇਕ ਗੰਢਿ ॥
ਛੇਆ ਨਿਤ ਦੇਖਹੁ ਜਗਿ ਹੰਢਿ ॥
ਧੂਪ ਛਾਵ ਜੇ ਸਮ ਕਰਿ ਜਾਣੈ ॥
ਬੰਧਨ ਕਾਟਿ ਮੁਕਤਿ ਘਰਿ ਆਣੈ ॥
ਛਾਇਆ ਛੂਛੀ ਜਗਤੁ ਭੁਲਾਨਾ ॥
ਲਿਖਿਆ ਕਿਰਤੁ ਧੁਰੇ ਪਰਵਾਨਾ ॥
ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥
ਕਾਇਆ ਛੀਜੈ ਭਈ ਸਿਬਾਲੁ ॥੨੪॥
Sahib Singh
ਛੀਜੈ = ਨਾਸ ਹੋ ਜਾਂਦਾ ਹੈ ।
ਗੰਢਿ = (ਪ੍ਰਾਣਾਂ ਦੀ) ਗੰਢ ।
ਛੇਆ = {˜ਯ} ਨਾਸ, ਖੈ ।
ਜਗਿ = ਜਗਤ ਵਿਚ ।
ਹੰਢਿ = ਫਿਰ ਕੇ, ਭੌਂ ਕੇ ।
ਧੂਪ ਛਾਵ = ਦੁਖ ਸੁਖ ।
ਸਮ = ਬਰਾਬਰ ।
ਮੁਕਤਿ = ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ।
ਘਰਿ = ਘਰ ਵਿਚ, ਮਨ ਵਿਚ ।
ਆਣੈ = ਲਿਆਉਂਦਾ ਹੈ ।
ਛੂਛੀ = ਥੋਥੀ, ਅੰਦਰੋਂ ਕੋਰੀ ।
ਛਾਇਆ = ਮਾਇਆ ।
ਧੁਰੇ = ਧੁਰ ਤੋਂ, ਸ਼ੁਰੂ ਤੋਂ ।
ਕਿਰਤੁ = ਕੀਤੇ ਹੋਏ ਕਰਮਾਂ ਦਾ ਸਮੂਹ ।
ਜਰੂਆ = ਬੁਢੇਪਾ ।
ਸਿਰਿ = ਸਿਰ ਉਤੇ ।
ਸਿਬਾਲੁ = ਪਾਣੀ ਦਾ ਜਾਲਾ ।
ਗੰਢਿ = (ਪ੍ਰਾਣਾਂ ਦੀ) ਗੰਢ ।
ਛੇਆ = {˜ਯ} ਨਾਸ, ਖੈ ।
ਜਗਿ = ਜਗਤ ਵਿਚ ।
ਹੰਢਿ = ਫਿਰ ਕੇ, ਭੌਂ ਕੇ ।
ਧੂਪ ਛਾਵ = ਦੁਖ ਸੁਖ ।
ਸਮ = ਬਰਾਬਰ ।
ਮੁਕਤਿ = ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ।
ਘਰਿ = ਘਰ ਵਿਚ, ਮਨ ਵਿਚ ।
ਆਣੈ = ਲਿਆਉਂਦਾ ਹੈ ।
ਛੂਛੀ = ਥੋਥੀ, ਅੰਦਰੋਂ ਕੋਰੀ ।
ਛਾਇਆ = ਮਾਇਆ ।
ਧੁਰੇ = ਧੁਰ ਤੋਂ, ਸ਼ੁਰੂ ਤੋਂ ।
ਕਿਰਤੁ = ਕੀਤੇ ਹੋਏ ਕਰਮਾਂ ਦਾ ਸਮੂਹ ।
ਜਰੂਆ = ਬੁਢੇਪਾ ।
ਸਿਰਿ = ਸਿਰ ਉਤੇ ।
ਸਿਬਾਲੁ = ਪਾਣੀ ਦਾ ਜਾਲਾ ।
Sahib Singh
(ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ ਤਾਂ ਸਰੀਰ ਨਾਸ ਹੋ ਜਾਂਦਾ ਹੈ ।
ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ ।
(ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ ਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ ।
(ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ, (ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ) ।
(ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ), ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ।੨੪ ।