ਬਿਲਾਵਲੁ ॥
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥
ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥
ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥
ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥
ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥
ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥
Sahib Singh
ਕਿਉ ਡੋਲੈ = ਨਹੀਂ ਡੋਲਦਾ, ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ ।
ਦੇਵ = ਹੇ ਪ੍ਰਭੂ !
ਮਾਨੌ = ਇਉਂ ਸਮਝ ਲਵੋ ।
ਨਿਧਿ = ਖ਼ਜ਼ਾਨਾ ।
ਤਾ ਕੈ = ਉਸ ਦੇ ਪਾਸ ਹਨ ।
ਸਹਜਿ = ਸਹਿਜ ਅਵਸਥਾ ਵਿਚ ।
ਜਸੁ = ਵਡਿਆਈ, ਗੁਣ ।ਰਹਾਉ ।
ਪੇਖੈ = ਵੇਖਦਾ ਹੈ ।
ਕੁਟਿਲ = ਵਿੰਗੀ ।
ਗਾਂਠਿ = ਗੰਢ ।
ਅਟਕੈ = (ਮਨ ਨੂੰ) ਰੋਕਦਾ ਹੈ ।
ਨਰਜਾ = ਤੱਕੜੀ ।੧ ।
ਜਹ = ਜਿੱਥੇ ।
ਤਾਸੁ = ਉਸ ਨੂੰ ।
ਝੋਲੈ = ਡੁਲਾਉਂਦੀ, ਭਰਮਾਉਂਦੀ ।
ਲੈ = ਲੀਨ ।
ਕੀਓ = ਕਰ ਦਿੱਤਾ ਹੈ ।੨ ।
ਦੇਵ = ਹੇ ਪ੍ਰਭੂ !
ਮਾਨੌ = ਇਉਂ ਸਮਝ ਲਵੋ ।
ਨਿਧਿ = ਖ਼ਜ਼ਾਨਾ ।
ਤਾ ਕੈ = ਉਸ ਦੇ ਪਾਸ ਹਨ ।
ਸਹਜਿ = ਸਹਿਜ ਅਵਸਥਾ ਵਿਚ ।
ਜਸੁ = ਵਡਿਆਈ, ਗੁਣ ।ਰਹਾਉ ।
ਪੇਖੈ = ਵੇਖਦਾ ਹੈ ।
ਕੁਟਿਲ = ਵਿੰਗੀ ।
ਗਾਂਠਿ = ਗੰਢ ।
ਅਟਕੈ = (ਮਨ ਨੂੰ) ਰੋਕਦਾ ਹੈ ।
ਨਰਜਾ = ਤੱਕੜੀ ।੧ ।
ਜਹ = ਜਿੱਥੇ ।
ਤਾਸੁ = ਉਸ ਨੂੰ ।
ਝੋਲੈ = ਡੁਲਾਉਂਦੀ, ਭਰਮਾਉਂਦੀ ।
ਲੈ = ਲੀਨ ।
ਕੀਓ = ਕਰ ਦਿੱਤਾ ਹੈ ।੨ ।
Sahib Singh
ਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ, ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ ।
ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ।ਰਹਾਉ ।
(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ ।
ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਅੌਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ।੧ ।
ਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ ।
ਕਬੀਰ ਆਖਦਾ ਹੈ—ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤਿ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ।੨।੧੨ ।
ਸ਼ਬਦ ਦਾ
ਭਾਵ:- ਪ੍ਰਭੂ-ਚਰਨਾਂ ਵਿਚ ਚਿੱਤ ਜੋੜਿਆਂ ਮਨੁੱਖ ਦਾ ਮਨ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ ।
ਉਸ ਨੂੰ ਮਾਇਆ ਦੀ ਪਰਵਾਹ ਹੀ ਨਹੀਂ ਰਹਿੰਦੀ ।