ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮
ੴ ਸਤਿਗੁਰ ਪ੍ਰਸਾਦਿ ॥
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥
ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥
Sahib Singh
ਪ੍ਰਭ = ਹੇ ਪ੍ਰਭੂ !
ਸਭੁ ਕਿਛੁ = ਹਰੇਕ ਚੀਜ਼ ।
ਈਘੈ = ਇਕ ਪਾਸੇ ।
ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ।
ਊਘੈ = ਦੂਜੇ ਪਾਸੇ ।
ਸਰਗੁਨ = ਮਾਇਆ ਦੇ ਤਿੰਨ ਗੁਣਾਂ ਸੰਯੁਕਤ ।
ਕੇਲ = ਜਗਤ = ਤਮਾਸ਼ਾ ।
ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ ।੧।ਰਹਾਉ ।
ਨਗਰ = ਸਰੀਰ ।
ਫੁਨਿ = ਫਿਰ, ਭੀ ।
ਆਪਨ = ਆਪ ਹੀ ।
ਕੋ = ਦਾ ।
ਸਗਲ = ਸਭਨਾਂ ਵਿਚ ।
ਰਾਜਨ = ਰਾਜਾ, ਪਾਤਿਸ਼ਾਹ ।
ਰਾਇਆ = ਰਿਆਇਆ, ਰਈਅਤ ।
ਕਹ ਕਹ = ਕਿਤੇ ਕਿਤੇ ।
ਠਾਕੁਰੁ = ਮਾਲਕ ।
ਚੇਰਾ = ਨੌਕਰ ।੧ ।
ਕਾ ਕਉ = ਕਿਸ ਪਾਸੋਂ ?
ਦੁਰਾਉ = ਲੁਕਾਉ, ਉਹਲਾ ।
ਕਾ ਸਿਉ = ਕਿਸ ਨਾਲ ?
ਬਲਬੰਚਾ = ਵਲ = ਛਲ, ਠੱਗੀ ।
ਜਹ ਜਹ = ਜਿੱਥੇ ਜਿੱਥੇ ।
ਪੇਖਉ = ਪੇਖਉਂ, ਮੈਂ ਵੇਖਦਾ ਹਾਂ ।
ਤਹ ਤਹ = ਉਥੇ ਉਥੇ ।
ਨੇਰਾ = ਨੇੜੇ ।
ਸਾਧ ਮੂਰਤਿ = ਪਵਿੱਤਰ ਹਸਤੀ ਵਾਲਾ {ਸਾਧੁ—ੜਰਿਟੁੋੁਸ} ।
ਭੇਟਿਓ = ਮਿਲਿਆ ।
ਮਿਲਿ ਸਾਗਰ = ਸਮੁੰਦਰ ਨੂੰ ਮਿਲ ਕੇ ।
ਅਨ = {ਅਂਯ} ਹੋਰ, ਵੱਖਰੀ ।
ਹੇਰਾ = ਵੇਖੀ ਜਾਂਦੀ ।੨ ।

ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ ।
(ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ ।
ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ ।
ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ।੧।ਰਹਾਉ ।
ਹੇ ਭਾਈ! (ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ ।
ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ ।
ਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ ।
ਕਿਤੇ ਮਾਲਕ ਬਣਿਆ ਹੋਇਆ ਹੈ ।
ਕਿਤੇ ਸੇਵਕ ਬਣਿਆ ਹੋਇਆ ਹੈ ।੧ ।
ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ ।
(ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ ?
(ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ) ।
ਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ ।੨।੧।੧੧੭ ।
ਨੋਟ: ਇਥੋਂ ਘਰ ੮ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ ।