ਬਿਲਾਵਲੁ ਮਹਲਾ ੫ ॥
ਗੋਬਿੰਦ ਗੋਬਿੰਦ ਗੋਬਿੰਦ ਮਈ ॥
ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥
ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ ॥
ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥੧॥
ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥
ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥
Sahib Singh
ਗੋਬਿੰਦ ਮਈ = ਗੋਬਿੰਦ = ਮਯ, ਗੋਬਿੰਦ ਦਾ ਰੂਪ ।
ਜਬ ਤੇ = ਜਦੋਂ ਤੋਂ ।
ਭੇਟੇ = ਮਿਲੇ ਹਨ ।
ਸਾਧ = ਗੁਰੂ ।
ਦਇਆਰਾ = ਦਇਆਲ ।
ਦੁਰਮਤਿ = ਖੋਟੀ ਮਤਿ ।੧।ਰਹਾਉ ।
ਪੂਰਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ ।
ਸੀਤਲ = ਠੰਢ ਬਖ਼ਸ਼ਣ ਵਾਲਾ ।
ਦਈ = ਦਯੁ, ਪਿਆਰਾ ।
ਤਨ ਤੇ = ਸਰੀਰ ਤੋਂ ।
ਖਈ = ਨਾਸ ਹੋ ਗਏ ।੧ ।
ਸਤੁ = ਦਾਨ, ਸੇਵਾ ।
ਸੁਚਿ = ਆਤਮਕ ਪਵਿਤ੍ਰਤਾ ।
ਸੰਤਨ ਤੇ = ਸੰਤ ਜਨਾਂ ਪਾਸੋਂ ।
ਮੰਤੁ = ਉਪਦੇਸ਼ ।
ਜਿਨਿ = ਜਿਨਿ ਜਿਨਿ, ਜਿਸ ਜਿਸ ਨੇ ।
ਮਨਹੁ = ਮਨ ਦੀ ਰਾਹੀਂ ।
ਪਛਾਨਿਆ = ਸਾਂਝ ਪਾਈ ।
ਸਗਲੀ = ਸਾਰੀ ।
ਜਬ ਤੇ = ਜਦੋਂ ਤੋਂ ।
ਭੇਟੇ = ਮਿਲੇ ਹਨ ।
ਸਾਧ = ਗੁਰੂ ।
ਦਇਆਰਾ = ਦਇਆਲ ।
ਦੁਰਮਤਿ = ਖੋਟੀ ਮਤਿ ।੧।ਰਹਾਉ ।
ਪੂਰਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ ।
ਸੀਤਲ = ਠੰਢ ਬਖ਼ਸ਼ਣ ਵਾਲਾ ।
ਦਈ = ਦਯੁ, ਪਿਆਰਾ ।
ਤਨ ਤੇ = ਸਰੀਰ ਤੋਂ ।
ਖਈ = ਨਾਸ ਹੋ ਗਏ ।੧ ।
ਸਤੁ = ਦਾਨ, ਸੇਵਾ ।
ਸੁਚਿ = ਆਤਮਕ ਪਵਿਤ੍ਰਤਾ ।
ਸੰਤਨ ਤੇ = ਸੰਤ ਜਨਾਂ ਪਾਸੋਂ ।
ਮੰਤੁ = ਉਪਦੇਸ਼ ।
ਜਿਨਿ = ਜਿਨਿ ਜਿਨਿ, ਜਿਸ ਜਿਸ ਨੇ ।
ਮਨਹੁ = ਮਨ ਦੀ ਰਾਹੀਂ ।
ਪਛਾਨਿਆ = ਸਾਂਝ ਪਾਈ ।
ਸਗਲੀ = ਸਾਰੀ ।
Sahib Singh
ਹੇ ਭਾਈ! ਜਦੋਂ ਤੋਂ (ਕਿਸੇ ਮਨੁੱਖ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪੈਂਦਾ ਹੈ, ਤਦੋਂ ਤੋਂ (ਉਸ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਸਦਾ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਉਹ ਗੋਬਿੰਦ ਦਾ ਰੂਪ ਹੀ ਹੋ ਜਾਂਦਾ ਹੈ ।੧।ਰਹਾਉ ।
(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ) ਦਇਆ ਅਤੇ ਸ਼ਾਂਤੀ ਦਾ ਪੁੰਜ ਸਾਰੇ ਗੁਣਾਂ ਨਾਲ ਭਰਪੂਰ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਹੈ ।
(ਸਿਮਰਨ ਦੀ ਬਰਕਤਿ ਨਾਲ) ਉਸ ਦੇ ਸਰੀਰ ਵਿਚੋਂ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਆਦਿਕ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ।੧ ।
(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ, ਧਰਮ, ਪਵਿੱਤ੍ਰ ਜੀਵਨ (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ ।
ਹੇ ਨਾਨਕ! ਆਖ—ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ ।੨।੪।੯੦ ।