ਬਿਲਾਵਲੁ ਮਹਲਾ ੫ ॥
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥

ਐਸੀ ਪ੍ਰੀਤਿ ਕਰਹੁ ਮਨ ਮੇਰੇ ॥
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥

ਕਹੁ ਨਾਨਕ ਜਾ ਕੇ ਨਿਰਮਲ ਭਾਗ ॥
ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥

Sahib Singh
ਮਹਿ = ਵਿਚ ।
ਸਿੰਚਹੁ = ਸਿੰਜੋ, ਛੱਟੇ ਦਿਉ ।
ਅਨਦਿਨੁ = ਹਰ ਰੋਜ਼ ।
ਗਾਮ = ਗਾਵੋ ।੧ ।
ਮਨ = ਹੇ ਮਨ !
ਨੇਰੇ = ਨੇੜੇ, ਅੰਗ = ਸੰਗ (ਵੱਸਦਾ) ।
ਜਾਨਹੁ = ਸਮਝੋ ।੧।ਰਹਾਉ ।
ਨਾਨਕ = ਹੇ ਨਾਨਕ !
ਜਾ ਕੇ = ਜਿਸ (ਮਨੁੱਖ) ਦੇ ।
ਤਾ ਕਾ = ਉਸ ਦਾ ।੨ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ ਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ ।੧।ਰਹਾਉ ।
ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮਿ੍ਰਤ ਸਿੰਜਦਾ ਰਹੁ, ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ।੧ ।
ਹੇ ਨਾਨਕ! ਆਖ—ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ) ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ ।੨।੭।੨੫ ।
Follow us on Twitter Facebook Tumblr Reddit Instagram Youtube