ਟੋਡੀ ਮਹਲਾ ੫ ॥
ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥
ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥
ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥
ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥
ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥
ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥
Sahib Singh
ਕੋ = ਦਾ ।
ਮਨਹਿ = ਮਨ ਨੂੰ ।
ਸਾਧਾਰੈ = ਆਧਾਰ = ਸਹਿਤ ਕਰਦਾ ਹੈ, ਆਸਰਾ ਦੇਂਦਾ ਹੈ ।
ਜੀਅ = ਜਿੰਦ ।
ਕਉ = ਦੇ ਵਾਸਤੇ ।
ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼ ।
ਹਮਾਰੈ = ਮੇਰੇ ਵਾਸਤੇ।੧।ਰਹਾਉ ।
ਪਤਿ = ਇੱਜ਼ਤ ।
ਪਰਵਾਰੈ = ਪਰਵਾਰ, ਟੱਬਰ ।
ਸਖਾਈ = ਮਿੱਤਰ, ਸਾਥੀ ।
ਸੰਗਿ = ਨਾਲ ।
ਮੋ ਕਉ = ਮੈਨੂੰ ।
ਕਉ = ਨੂੰ ।
ਨਿਸਤਾਰੈ = ਪਾਰ ਲੰਘਾਂਦਾ ਹੈ ।੧ ।
ਬਿਖੈ ਬਿਲਾਸ = ਵਿਸ਼ਿਆਂ ਦੇ ਭੋਗ ।
ਕਹੀਅਤ = ਕਹੇ ਜਾਂਦੇ ਹਨ ।
ਚਲਤ = ਚੱਲਦਾ, ਜਾਂਦਾ ।
ਕਛੁ = ਕੁਝ ਭੀ ।
ਸੰਗਾਰੈ = ਸੰਗਿ, ਨਾਲ ।
ਇਸਟੁ = ਪਿਆਰਾ ।
ਕੋ = ਦਾ ।
ਭੰਡਾਰੈ = ਖ਼ਜ਼ਾਨੇ ਵਿਚ ।੨ ।

ਹੇ ਭਾਈ! ਪ੍ਰਭੂ ਜੀ ਦਾ ਨਾਮ (ਹੀ) ਮਨ ਨੂੰ ਆਸਰਾ ਦੇਂਦਾ ਹੈ ।
ਨਾਮ ਹੀ ਇਸ ਮਨ ਦੇ ਵਾਸਤੇ ਜਿੰਦ-ਜਾਨ ਹੈ, ਤੇ, ਸੁਖ ਹੈ ।
ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ।੧।ਰਹਾਉ ।
ਹੇ ਭਾਈ! ਪ੍ਰਭੂ ਦਾ ਨਾਮ (ਹੀ ਮੇਰੇ ਵਾਸਤੇ ਉੱਚੀ) ਜਾਤਿ ਹੈ, ਹਰਿ-ਨਾਮ ਹੀ ਮੇਰੀ ਇੱਜ਼ਤ ਹੈ, ਹਰਿ-ਨਾਮ ਹੀ ਮੇਰਾ ਪਰਵਾਰ ਹੈ ।
ਪ੍ਰਭੂ ਦਾ ਨਾਮ (ਹੀ ਮੇਰਾ) ਮਿੱਤਰ ਹੈ (ਜੋ) ਸਦਾ ਮੇਰੇ ਨਾਲ ਰਹਿੰਦਾ ਹੈ ।
ਪਰਮਾਤਮਾ ਦਾ ਨਾਮ (ਹੀ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ ।੧ ।
ਹੇ ਭਾਈ! ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਹਨ, ਪਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ ।
(ਇਸ ਵਾਸਤੇ) ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ (ਹੀ) ਹੈ ।
ਪ੍ਰਭੂ ਦਾ ਨਾਮ ਹੀ ਮੇਰੇ ਖ਼ਜ਼ਾਨੇ ਵਿਚ (ਧਨ) ਹੈ ।੨।੨।੭ ।