ਸਲੋਕ ॥
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥
ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥
ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥
ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥
Sahib Singh
ਗਿ੍ਰਹ ਰਚਨਾ ਅਪਾਰੰ = ਘਰ ਦੀਆਂ ਬੇਅੰਤ ਸਜਾਵਟਾਂ ।
ਮਨਿ = ਮਨ ਵਿਚ ।
ਬਿਲਾਸ = ਚਾਉ ਖ਼ੁਸ਼ੀਆਂ ।
ਰਸਹ ਸੁਆਦੰ = ਸੁਆਦਲੇ ਪਦਾਰਥਾਂ ਦੇ ਚਸਕੇ ।
ਕਦਾਂਚ ਨਹ = ਕਦੇ ਭੀ ਨਹੀਂ ।
ਕਿ੍ਰਮਹ = ਕੀੜੇ ।
ਮੁਚੁ = ਵੱਡਾ, ਬੜਾ ।
ਅਡੰਬਰੁ = ਖਿਲਾਰਾ, ਸਜ = ਧਜ ।
ਹਭੁ ਕਿਹੁ = ਹਰੇਕ ਸ਼ੈ ।
ਮੰਝਿ = (ਹਿਰਦੇ) ਵਿਚ ।
ਨੇਹ = ਪਿਆਰ ।
ਜੈਂ = ਜਿਸ ਬੰਦੇ ਨੂੰ ।
ਤਨੁ = ਸਰੀਰ ।
ਖੇਹ = ਸੁਆਹ ।
ਮਨਿ = ਮਨ ਵਿਚ ।
ਬਿਲਾਸ = ਚਾਉ ਖ਼ੁਸ਼ੀਆਂ ।
ਰਸਹ ਸੁਆਦੰ = ਸੁਆਦਲੇ ਪਦਾਰਥਾਂ ਦੇ ਚਸਕੇ ।
ਕਦਾਂਚ ਨਹ = ਕਦੇ ਭੀ ਨਹੀਂ ।
ਕਿ੍ਰਮਹ = ਕੀੜੇ ।
ਮੁਚੁ = ਵੱਡਾ, ਬੜਾ ।
ਅਡੰਬਰੁ = ਖਿਲਾਰਾ, ਸਜ = ਧਜ ।
ਹਭੁ ਕਿਹੁ = ਹਰੇਕ ਸ਼ੈ ।
ਮੰਝਿ = (ਹਿਰਦੇ) ਵਿਚ ।
ਨੇਹ = ਪਿਆਰ ।
ਜੈਂ = ਜਿਸ ਬੰਦੇ ਨੂੰ ।
ਤਨੁ = ਸਰੀਰ ।
ਖੇਹ = ਸੁਆਹ ।
Sahib Singh
ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ—(ਇਹਨਾਂ ਵਿਚ ਲੱਗ ਕੇ) ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ।੧ ।
ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ—ਇਹਨਾਂ ਦੇ ਕਾਰਨ, ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ।੨ ।
ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ—ਇਹਨਾਂ ਦੇ ਕਾਰਨ, ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ।੨ ।