ਮਃ ੫ ॥
ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥
Sahib Singh
ਖੋਜੀ = ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ।
ਸਹਿ = ਸ਼ਹੁ ਨੇ ।
ਨ ਛਿਜਈ = ਨਾਸ ਨਹੀਂ ਹੁੰਦਾ, ਨਹੀਂ ਉਜੜਦਾ ।
ਸਹਿ = ਸ਼ਹੁ ਨੇ ।
ਨ ਛਿਜਈ = ਨਾਸ ਨਹੀਂ ਹੁੰਦਾ, ਨਹੀਂ ਉਜੜਦਾ ।
Sahib Singh
(ਜਿਨ੍ਹਾਂ ਕਾਮਾਦਿਕਾਂ ਨੇ ਮੇਰੀ ਖੇਤੀ) ਉਜਾੜ ਦਿੱਤੀ ਸੀ ਉਹਨਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ਲੱਭ ਲਿਆ ਹੈ, ਤੈਂ ਖਸਮ ਨੇ ਮੇਰੀ ਪੈਲੀ ਨੂੰ (ਗੁਰੂ ਦੀ ਸਹੈਤਾ ਦੀ) ਵਾੜ ਦੇ ਦਿੱਤੀ ਹੈ, ਹੁਣ ਨਾਨਕਦੀ ਪੈਲੀ ਨਹੀਂ ਉਜੜਦੀ ।੨ ।