ਮਃ ੫ ॥
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥
ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥
Sahib Singh
ਪਾਣੀਐ = ਪਾਣੀ ਵਿਚ ।
ਈਧਣੁ = ਬਾਲਣ, ਲੱਕੜ ।
ਭਾਹਿ = ਅੱਗ ।
ਆਹਿ = ਹੈ ।
ਆਢਲਿ = ਆਸਰੇ ਵਿਚ ।
ਹਭੁ ਕੋ = ਹਰੇਕ ਜੀਵ ।
ਈਧਣੁ = ਬਾਲਣ, ਲੱਕੜ ।
ਭਾਹਿ = ਅੱਗ ।
ਆਹਿ = ਹੈ ।
ਆਢਲਿ = ਆਸਰੇ ਵਿਚ ।
ਹਭੁ ਕੋ = ਹਰੇਕ ਜੀਵ ।
Sahib Singh
ਹੇ ਨਾਨਕ! (ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ, (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ ।੨ ।