ਪਉੜੀ ॥
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥
ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥
ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥
ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥
ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥
Sahib Singh
ਗਹਿਰ = ਡੂੰਘਾ ।
ਗੰਭੀਰ = ਧੀਰਜ ਵਾਲਾ ।
ਚੀਰਾ = ਪੱਲਾ, ਆਸਰਾ ।
ਧਨੁ ਧੀਰਾ = ਸਦਾ = ਥਿਰ ਰਹਿਣ ਵਾਲਾ ਧਨ ।
ਭੇਟੈ = ਮਿਲਦਾ ਹੈ ।
(ਭੇਟੈ ਗੁਰੂ = ਗੁਰੂ ਮਿਲਦਾ ਹੈ ।
ਭੇਟੈ ਗੁਰੁ = ਗੁਰੂ ਨੂੰ ਮਿਲਦਾ ਹੈ ।
ਵਿਆਕਰਣ ਅਨੁਸਾਰ ਇਸ ਲਫ਼ਜ਼ ‘ਭੇਟੈ’ ਦੀ ਵਰਤੋਂ ਗਹੁ ਨਾਲ ਸਮਝਣ-ਜੋਗ ਹੈ ।
ਸੋ, ਏਥੇ ‘ਜੋ ਸੂਰਮੇ ਗੁਰੂ ਨੂੰ ਮਿਲਦਾ ਹੈ’ ਅਰਥ ਕਰਨਾ ਗ਼ਲਤ ਹੈ) ।

ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ, ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ ।
ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ, ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ।੭ ।