ਆਸਾਵਰੀ ਮਹਲਾ ੫ ਇਕਤੁਕਾ ॥
ਓਇ ਪਰਦੇਸੀਆ ਹਾਂ ॥
ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥
ਜਾ ਸਿਉ ਰਚਿ ਰਹੇ ਹਾਂ ॥
ਸਭ ਕਉ ਤਜਿ ਗਏ ਹਾਂ ॥
ਸੁਪਨਾ ਜਿਉ ਭਏ ਹਾਂ ॥
ਹਰਿ ਨਾਮੁ ਜਿਨ੍ਹਿ ਲਏ ॥੧॥
ਹਰਿ ਤਜਿ ਅਨ ਲਗੇ ਹਾਂ ॥
ਜਨਮਹਿ ਮਰਿ ਭਗੇ ਹਾਂ ॥
ਹਰਿ ਹਰਿ ਜਨਿ ਲਹੇ ਹਾਂ ॥
ਜੀਵਤ ਸੇ ਰਹੇ ਹਾਂ ॥
ਜਿਸਹਿ ਕ੍ਰਿਪਾਲੁ ਹੋਇ ਹਾਂ ॥
ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
Sahib Singh
ਓਇ ਪਰਦੇਸੀਆ = ਹੇ ਪਰਦੇਸੀ !
ਹੇ ਜਗਤ ਵਿਚ ਚਾਰ ਦਿਨ ਲਈ ਆਏ ਜੀਵ !
ਸੁਨਤ = ਸੁਣਦਾ ਹੈਂ ?
।੧।ਰਹਾਉ ।
ਜਾ ਸਿਉ = ਜਿਸ (ਮਾਇਆ) ਨਾਲ ।
ਰਚਿ ਰਹੇ = ਮਸਤ ਰਹੇ ।
ਸਭ ਕਉ = ਉਸ ਸਾਰੀ ਨੂੰ ।
ਸੁਪਨਾ ਜਿਉ = ਸੁਪਨੇ ਵਰਗੇ ।
ਜਿਨਿ@ ਲਏ = (ਤੂੰ) ਕਿਉਂ ਨਹੀਂ ਲੈਂਦਾ ?
।੧ ।
ਤਜਿ = ਤਿਆਗ ਕੇ ।
ਅਨ = ਹੋਰ (ਪਦਾਰਥਾਂ) ਵਲ ।
ਜਨਮਹਿ = ਜਨਮ ਵਿਚ ।
ਮਰਿ = ਮਰ ਕੇ ।
ਭਗੇ = ਦੌੜਦੇ ਰਹੇ ।
ਜਨਿ = ਜਨ ਨੇ, ਜਿਸ ਜਿਸ ਜਨ ਨੇ ।
ਸੇ = ਉਹ ਬੰਦੇ ।
ਜਿਸਹਿ = ਜਿਸ ਉੱਤੇ ।੨ ।
ਹੇ ਜਗਤ ਵਿਚ ਚਾਰ ਦਿਨ ਲਈ ਆਏ ਜੀਵ !
ਸੁਨਤ = ਸੁਣਦਾ ਹੈਂ ?
।੧।ਰਹਾਉ ।
ਜਾ ਸਿਉ = ਜਿਸ (ਮਾਇਆ) ਨਾਲ ।
ਰਚਿ ਰਹੇ = ਮਸਤ ਰਹੇ ।
ਸਭ ਕਉ = ਉਸ ਸਾਰੀ ਨੂੰ ।
ਸੁਪਨਾ ਜਿਉ = ਸੁਪਨੇ ਵਰਗੇ ।
ਜਿਨਿ@ ਲਏ = (ਤੂੰ) ਕਿਉਂ ਨਹੀਂ ਲੈਂਦਾ ?
।੧ ।
ਤਜਿ = ਤਿਆਗ ਕੇ ।
ਅਨ = ਹੋਰ (ਪਦਾਰਥਾਂ) ਵਲ ।
ਜਨਮਹਿ = ਜਨਮ ਵਿਚ ।
ਮਰਿ = ਮਰ ਕੇ ।
ਭਗੇ = ਦੌੜਦੇ ਰਹੇ ।
ਜਨਿ = ਜਨ ਨੇ, ਜਿਸ ਜਿਸ ਜਨ ਨੇ ।
ਸੇ = ਉਹ ਬੰਦੇ ।
ਜਿਸਹਿ = ਜਿਸ ਉੱਤੇ ।੨ ।
Sahib Singh
ਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ! ਇਹ ਸੁਨੇਹਾ ਧਿਆਨ ਨਾਲ ਸੁਣ ।੧।ਰਹਾਉ ।
(ਹੇ ਭਾਈ! ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ, ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ, (ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ) ।
(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ ?
।੧ ।
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ ।
ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ ਉਹ ਆਤਮਕ ਜੀਵਨ ਦੇ ਮਾਲਕ ਬਣ ਗਏ ।
(ਪਰ,) ਹੇ ਨਾਨਕ! (ਜੀਵ ਦੇ ਇਹ ਆਪਣੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਉਸ ਦਾ ਭਗਤ ਬਣਦਾ ਹੈ ।੨।੭।੧੬੩।੨੩੨ ।
ਨੋਟ: ਇਕ ਤੁਕਾ—ਹਰੇਕ ਬੰਦ ਇਕ ਇਕ ਤੁਕ ਵਾਲਾ ।
ਨੋਟ: ਅੰਕ ੭ ਦਾ ਭਾਵ ਇਹ ਹੈ ਕਿ ਘਰੁ ੧੭ ਦੇ ਇਹ ੭ ਸ਼ਬਦ ਹਨ ।
ਆਸਾ ਰਾਗ ਵਿਚ ਮਹਲਾ ੫ ਦੇ ਕੁੱਲ ੧੬੩ ਸ਼ਬਦ ਹਨ ।