ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ
ੴ ਸਤਿਗੁਰ ਪ੍ਰਸਾਦਿ ॥
ਗੋਬਿੰਦ ਗੋਬਿੰਦ ਕਰਿ ਹਾਂ ॥
ਹਰਿ ਹਰਿ ਮਨਿ ਪਿਆਰਿ ਹਾਂ ॥
ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥
ਅਨ ਸਿਉ ਤੋਰਿ ਫੇਰਿ ਹਾਂ ॥
ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥
ਪੰਕਜ ਮੋਹ ਸਰਿ ਹਾਂ ॥
ਪਗੁ ਨਹੀ ਚਲੈ ਹਰਿ ਹਾਂ ॥
ਗਹਡਿਓ ਮੂੜ ਨਰਿ ਹਾਂ ॥
ਅਨਿਨ ਉਪਾਵ ਕਰਿ ਹਾਂ ॥
ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥
ਥਿਰ ਥਿਰ ਚਿਤ ਥਿਰ ਹਾਂ ॥
ਬਨੁ ਗ੍ਰਿਹੁ ਸਮਸਰਿ ਹਾਂ ॥
ਅੰਤਰਿ ਏਕ ਪਿਰ ਹਾਂ ॥
ਬਾਹਰਿ ਅਨੇਕ ਧਰਿ ਹਾਂ ॥
ਰਾਜਨ ਜੋਗੁ ਕਰਿ ਹਾਂ ॥
ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥
Sahib Singh
ਨੋਟ: = ਇਹ ਸ਼ਬਦ ਆਸਾ ਅਤੇ ਆਸਾਵਰੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ ।
ਕਰਿ = ਆਖ, ਜਪ ।
ਮਨਿ = ਮਨ ਵਿਚ ।
ਪਿਆਰਿ = ਪਿਆਰ ਕਰ ।
ਗੁਰਿ = ਗੁਰੂ ਨੇ ।
ਚਿਤਿ = ਚਿੱਤ ਵਿਚ ।
ਧਰਿ = ਰੱਖ ।
ਅਨ ਸਿਉ = (ਪਰਮਾਤਮਾ ਤੋਂ ਬਿਨਾ) ਹੋਰ ਨਾਲ ।
ਤੋਰੀ = (ਪ੍ਰੇਮ) ਤੋੜ ਦੇ ।
ਫੇਰਿ = (ਹੋਰ ਵਲੋਂ ਮਨ ਤੂੰ) ਮੋੜ ਲੈ ।
ਐਸੇ = ਇਸ ਤ੍ਰਹਾਂ ।
ਲਾਲਨੁ = ਪਿਆਰਾ ਪ੍ਰਭੂ ।
ਰੀ ਸਖੀ = ਹੇ ਸਹੇਲੀ !
।੧।ਰਹਾਉ ।
ਪੰਕਜ = ਚਿੱਕੜ {ਪੰਕ—ਚਿੱਕੜ} ।
ਸਰਿ = ਸਰ ਵਿਚ, ਸੰਸਾਰ = ਸਰੋਵਰ ਵਿਚ ।
ਪਗੁ = ਪੈਰ ।
ਗਹਡਿਓ = ਗੱਡਿਆ ਹੋਇਆ ਹੈ, ਫਸਾਇਆ ਹੋਇਆ ਹੈ ।
ਮੂੜ ਨਰਿ = ਮੂਰਖ ਮਨੁੱਖ ਨੇ ।
ਅਨਿਨ = {ਅਨਂਯ} ਕੇਵਲ ਇਕ ।
ਤਉ = ਤਦੋਂ ।
ਨਿਕਸੈ = ਨਿਕਲ ਆਉਂਦਾ ਹੈ ।੧ ।
ਥਿਰ = ਅਡੋਲ, ਟਿਕਵਾਂ ।
ਬਨੁ = ਜੰਗਲ ।
ਗਿ੍ਰਹੁ = ਘਰ ।
ਸਮਸਰਿ = ਬਰਾਬਰ ।
ਅੰਤਰਿ = ਹਿਰਦੇ ਵਿਚ ।
ਬਾਹਰਿ = ਜਗਤ ਵਿਚ ।
ਅਨੇਕ ਧਰਿ = ਅਨੇਕਾਂ ਕਿਰਤ-ਕਾਰ ਕਰ ।
ਰਾਜਨ ਜੋਗੁ = ਰਾਜ = ਜੋਗ ।
ਲੋਗ ਅਲੋਗੀ = ਸੰਸਾਰ ਤੋਂ ਨਿਰਾਲਾ ।੨ ।
ਕਰਿ = ਆਖ, ਜਪ ।
ਮਨਿ = ਮਨ ਵਿਚ ।
ਪਿਆਰਿ = ਪਿਆਰ ਕਰ ।
ਗੁਰਿ = ਗੁਰੂ ਨੇ ।
ਚਿਤਿ = ਚਿੱਤ ਵਿਚ ।
ਧਰਿ = ਰੱਖ ।
ਅਨ ਸਿਉ = (ਪਰਮਾਤਮਾ ਤੋਂ ਬਿਨਾ) ਹੋਰ ਨਾਲ ।
ਤੋਰੀ = (ਪ੍ਰੇਮ) ਤੋੜ ਦੇ ।
ਫੇਰਿ = (ਹੋਰ ਵਲੋਂ ਮਨ ਤੂੰ) ਮੋੜ ਲੈ ।
ਐਸੇ = ਇਸ ਤ੍ਰਹਾਂ ।
ਲਾਲਨੁ = ਪਿਆਰਾ ਪ੍ਰਭੂ ।
ਰੀ ਸਖੀ = ਹੇ ਸਹੇਲੀ !
।੧।ਰਹਾਉ ।
ਪੰਕਜ = ਚਿੱਕੜ {ਪੰਕ—ਚਿੱਕੜ} ।
ਸਰਿ = ਸਰ ਵਿਚ, ਸੰਸਾਰ = ਸਰੋਵਰ ਵਿਚ ।
ਪਗੁ = ਪੈਰ ।
ਗਹਡਿਓ = ਗੱਡਿਆ ਹੋਇਆ ਹੈ, ਫਸਾਇਆ ਹੋਇਆ ਹੈ ।
ਮੂੜ ਨਰਿ = ਮੂਰਖ ਮਨੁੱਖ ਨੇ ।
ਅਨਿਨ = {ਅਨਂਯ} ਕੇਵਲ ਇਕ ।
ਤਉ = ਤਦੋਂ ।
ਨਿਕਸੈ = ਨਿਕਲ ਆਉਂਦਾ ਹੈ ।੧ ।
ਥਿਰ = ਅਡੋਲ, ਟਿਕਵਾਂ ।
ਬਨੁ = ਜੰਗਲ ।
ਗਿ੍ਰਹੁ = ਘਰ ।
ਸਮਸਰਿ = ਬਰਾਬਰ ।
ਅੰਤਰਿ = ਹਿਰਦੇ ਵਿਚ ।
ਬਾਹਰਿ = ਜਗਤ ਵਿਚ ।
ਅਨੇਕ ਧਰਿ = ਅਨੇਕਾਂ ਕਿਰਤ-ਕਾਰ ਕਰ ।
ਰਾਜਨ ਜੋਗੁ = ਰਾਜ = ਜੋਗ ।
ਲੋਗ ਅਲੋਗੀ = ਸੰਸਾਰ ਤੋਂ ਨਿਰਾਲਾ ।੨ ।
Sahib Singh
(ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤ੍ਰਹਾਂ ਆਪਣੇ) ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ ।
ਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ ।
ਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤਿ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ ।
ਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ ।੧।ਰਹਾਉ ।
ਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ) ਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ ।
ਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ ।
ਹੇ ਸਖੀ! ਕੇਵਲ ਇਕ ਪਰਮਾਤਮਾ ਦੇ ਸਿਮਰਨ ਦਾ ਹੀ ਆਹਰ ਕਰ, ਤੇ ਪਰਮਾਤਮਾ ਦੀ ਸਰਨ ਪਉ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ ।੧।ਹੇ ਸਹੇਲੀ! ਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ (ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ ।
ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ, ਤੇ, ਜਗਤ ਵਿਬ ਬੇ-ਸ਼ੱਕ ਕਈ ਤ੍ਰਹਾਂ ਦੀ ਕਿਰਤ-ਕਾਰ ਕਰ (ਇਸ ਤ੍ਰਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ ।
(ਪਰ,) ਹੇ ਨਾਨਕ! ਆਖ—ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ—ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ ।੨।੧।੧੫੭ ।
ਨੋਟ: ਘਰੁ ੧੭ ਦੇ ਸ਼ਬਦਾਂ ਦਾ ਆਰੰਭ ।