ਆਸਾ ਮਹਲਾ ੫ ॥
ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥

ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥

ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥

Sahib Singh
ਗੁਰਹਿ = ਗੁਰੂ ਨੇ ।
ਲੋਇਨਾ = (ਇਹਨਾਂ) ਅੱਖਾਂ ਨਾਲ ।੧।ਰਹਾਉ ।
ਈਤਹਿ = ਇਸ ਲੋਕ ਵਿਚ ।
ਊਤਹਿ = ਉਸ ਲੋਕ ਵਿਚ ।
ਘਟਿ ਘਟਿ = ਹਰੇਕ ਸਰੀਰ ਵਿਚ ।
ਮੋਹਿਨਾ = ਹੇ ਮੋਹਨ = ਪ੍ਰਭੂ !
    ।੧ ।
ਕਾਰਨ ਕਰਨਾ = ਜਗਤ ਦਾ ਮੂਲ ਰਚਨ ਵਾਲਾ ।
ਧਰਨਾ = ਸਿ੍ਰਸ਼ਟੀ ।
ਸੋਹਿਨਾ = ਹੇ ਸੋਹਣੇ ਪ੍ਰਭੂ !
    ।੨ ।
ਪਰਸਨ = ਛੁਹਣੇ ।
ਸੁਖਿ = ਸੁਖ ਵਿਚ ।
ਸੋਇਨਾ = ਲੀਨਤਾ ।੩ ।
    
Sahib Singh
(ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ ।੧।ਰਹਾਉ ।
(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ ।੧ ।
(ਹੁਣ) ਹੇ ਸੋਹਣੇ ਪ੍ਰਭੂ! (ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਇਕ ਤੂੰ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈਂ, ਇਕ ਤੂੰ ਹੀ ਸਾਰੀ ਸਿ੍ਰਸ਼ਟੀ ਨੂੰ ਸਹਾਰਾ ਦੇਣ ਵਾਲਾ ਹੈਂ ।੨ ।
ਹੇ ਨਾਨਕ! (ਆਖ—ਹੇ ਮੋਹਨ ਪ੍ਰਭੂ!) ਮੈਂ ਤੇਰੇ ਸੰਤਾਂ ਦੇ ਚਰਨ ਛੁੰਹਦਾ ਹਾਂ ਉਹਨਾਂ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ (ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਹੁੰਦਾ ਹੈ, ਤੇ) ਸਦਾ ਲਈ ਆਤਮਕ ਆਨੰਦ ਵਿਚ ਲੀਨਤਾ ਪ੍ਰਾਪਤ ਹੁੰਦੀ ਹੈ ।੩।੪।੧੪੪ ।
Follow us on Twitter Facebook Tumblr Reddit Instagram Youtube