ਆਸਾ ਮਹਲਾ ੫ ਤਿਪਦੇ ॥
ਓਹਾ ਪ੍ਰੇਮ ਪਿਰੀ ॥੧॥ ਰਹਾਉ ॥

ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥

ਰਾਜ ਨ ਭਾਗ ਨ ਹੁਕਮ ਨ ਸਾਦਨ ॥
ਕਿਛੁ ਕਿਛੁ ਨ ਚਾਹੀ ॥੨॥

ਚਰਨਨ ਸਰਨਨ ਸੰਤਨ ਬੰਦਨ ॥
ਸੁਖੋ ਸੁਖੁ ਪਾਹੀ ॥
ਨਾਨਕ ਤਪਤਿ ਹਰੀ ॥
ਮਿਲੇ ਪ੍ਰੇਮ ਪਿਰੀ ॥੩॥੩॥੧੪੩॥

Sahib Singh
ਪ੍ਰੇਮ ਪਿਰੀ = ਪਿਆਰੇ ਦਾ ਪ੍ਰੇਮ ।੧।ਰਹਾਉ ।
ਕਨਿਕ = ਸੋਨਾ ।
ਮਾਣਿਕ = ਮੋਤੀ ।
ਗਜ ਮੋਤੀਅਨ = ਵੱਡੇ ਵੱਡੇ ਮੋਤੀ ।੧ ।
ਸਾਦ = ਸਵਾਦਲੇ ਖਾਣੇ ।
ਚਾਹੀ = ਮੈਂ ਚਾਹੁੰਦਾ ਹਾਂ ।੨ ।
ਬੰਦਨ = ਨਮਸਕਾਰ ।
ਸੁਖੋ ਸੁਖੁ = ਸੁਖ ਹੀ ਸੁਖ ।
ਪਾਹੀ = ਪਾਹੀਂ, ਮੈਂ ਪਾਂਦਾ ਹਾਂ ।
ਹਰੀ = ਦੂਰ ਕੀਤੀ ।੩ ।
    
Sahib Singh
(ਹੇ ਭਾਈ! ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ।੧।ਰਹਾਉ ।
(ਹੇ ਭਾਈ! ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ—ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ, ।੧।(ਹੇ ਭਾਈ! ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ—ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ।੨ ।
ਹੇ ਭਾਈ! ਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ—ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ ।
ਹੇ ਨਾਨਕ! ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ਤਾਂ ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ ।੩।੩।੧੪੩ ।
Follow us on Twitter Facebook Tumblr Reddit Instagram Youtube