ਆਸਾ ਮਹਲਾ ੫ ॥
ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥
ਤਿਸੁ ਜਨ ਲੇਪੁ ਨ ਬਿਆਪੈ ਕੋਇ ॥੧॥
ਹਰਿ ਕਾ ਸੇਵਕੁ ਸਦ ਹੀ ਮੁਕਤਾ ॥
ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥
ਸਗਲ ਤਿਆਗਿ ਹਰਿ ਸਰਣੀ ਆਇਆ ॥
ਤਿਸੁ ਜਨ ਕਹਾ ਬਿਆਪੈ ਮਾਇਆ ॥੨॥
ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥
ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥
ਕਹੁ ਨਾਨਕ ਗੁਰੁ ਪੂਰਾ ਪਾਇਆ ॥
ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥
Sahib Singh
ਜਿਸ ਕਾ = ਜਿਸ (ਪਰਮਾਤਮਾ) ਦਾ {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ} ।
ਲੇਪੁ = ਮਾਇਆ ਦਾ ਪ੍ਰਭਾਵ ।
ਬਿਆਪੈ = ਜ਼ੋਰ ਪਾ ਸਕਦਾ ।੧ ।
ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ ।
ਭਲ = ਭਲਾ ।
ਜਨ ਕੈ = ਸੇਵਕ ਦੇ ਹਿਰਦੇ ਵਿਚ ।
ਜੁਗਤਾ = ਜੀਵਨ ਦੀ ਜੁਗਤਿ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ।੧।ਰਹਾਉ ।
ਕਹਾ = ਕਿੱਥੇ ?
ਬਿਲਕੁਲ ਨਹੀਂ ।੨ ।
ਨਿਧਾਨੁ = ਖ਼ਜ਼ਾਨਾ ।
ਮਹਿ = ਵਿਚ ।
ਸੁਪਨੈ = ਸੁਪਨੈ ਵਿਚ ਭੀ, ਕਦੇ ਭੀ ।੩ ।
ਨਾਨਕ = ਹੇ ਨਾਨਕ !
ਭਰਮੁ = ਮਾਇਆ ਦੀ ਭਟਕਣਾ ।
ਸਗਲ = ਸਾਰਾ ।੪ ।

(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ, ਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ।੧।ਰਹਾਉ ।
(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤ੍ਰਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ।੧ ।
(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ।੨ ।
(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ ਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ।੩ ।
ਹੇ ਨਾਨਕ! ਆਖ—ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ ਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ।੪।੨੦।੭੧ ।