ਆਸਾ ਮਹਲਾ ੫ ॥
ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥
ਈਹਾ ਊਹਾਂ ਉਨ ਸੰਗਿ ਕਾਮੁ ॥੧॥

ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥
ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥

ਭਗਤਿ ਭੰਡਾਰ ਗੁਰਬਾਣੀ ਲਾਲ ॥
ਗਾਵਤ ਸੁਨਤ ਕਮਾਵਤ ਨਿਹਾਲ ॥੨॥

ਚਰਣ ਕਮਲ ਸਿਉ ਲਾਗੋ ਮਾਨੁ ॥
ਸਤਿਗੁਰਿ ਤੂਠੈ ਕੀਨੋ ਦਾਨੁ ॥੩॥

ਨਾਨਕ ਕਉ ਗੁਰਿ ਦੀਖਿਆ ਦੀਨ੍ਹ ॥
ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ਹ ॥੪॥੨੩॥

Sahib Singh
ਜੀਅ ਧਨੁ = ਜਿੰਦ ਦਾ ਧਨ ।
ਪ੍ਰਾਨ ਧਨੁ = ਪ੍ਰਾਣਾਂ ਲਈ ਧਨ ।
ਕੋ = ਦਾ ।
ਈਹਾ = ਇਸ ਲੋਕ ਵਿਚ ।
ਊਹਾਂ = ਪਰਲੋਕ ਵਿਚ ।
ਉਨ ਸੰਗਿ = ਉਹਨਾਂ (ਜਿੰਦ ਤੇ ਪ੍ਰਾਣਾਂ) ਦੇ ਨਾਲ ।
ਕਾਮੁ = ਕੰਮ ।੧ ।
ਥੋਾਰ = ਥੋੜ੍ਹਾ, ਘਾਟੇਵੰਦਾ ।
ਤਿ੍ਰਪਤਿ ਅਘਾਵੈ = ਰੱਜ ਜਾਂਦਾ ਹੈ ।
ਦਰਸਨਿ = ਦਰਸਨ ਨਾਲ ।
ਮੋਰਾ = ਮੇਰਾ ।੧।ਰਹਾਉ ।
ਭੰਡਾਰ = ਖ਼ਜ਼ਾਨੇ ।
ਨਿਹਾਲ = ਪ੍ਰਸੰਨ ।੨ ।
ਸਿਉ = ਨਾਲ ।
ਮਾਨੁ = ਮਨ ।
ਸਤਿਗੁਰਿ ਤੂਠੈ = ਪ੍ਰਸੰਨ ਹੋਏ ਗੁਰੂ ਨੇ ।੩ ।
ਕਉ = ਨੂੰ ।
ਗੁਰਿ = ਗੁਰੂ ਨੇ ।
ਦੀਖਿਆ = ਸਿੱਖਿਆ ।
ਘਟਿ ਘਟਿ = ਹਰੇਕ ਘਟ ਵਿਚ ।
ਚੀਨ@ = ਵੇਖ ਲਿਆ ।੪ ।
    
Sahib Singh
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ ।
(ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ ।੧ ।
(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ, (ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ।੧ ।
(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ ।
(ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ।੨ ।
(ਹੇ ਭਾਈ!) ਦਇਆਵਾਨ ਹੋਏ ਸਤਿਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦਿੱਤੀ, ਉਸ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ ।੩ ।
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ, ਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ ।੪।੨੩ ।
Follow us on Twitter Facebook Tumblr Reddit Instagram Youtube