ਆਸਾ ਮਹਲਾ ੫ ॥
ਨਿਕਟਿ ਜੀਅ ਕੈ ਸਦ ਹੀ ਸੰਗਾ ॥
ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥

ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥

ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
ਜਿਸ ਕੀ ਮੀਰਾ ਰਾਖੈ ਆਣਿ ॥੨॥

ਜੋ ਲਉਡਾ ਪ੍ਰਭਿ ਕੀਆ ਅਜਾਤਿ ॥
ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥

ਵੇਮੁਹਤਾਜਾ ਵੇਪਰਵਾਹੁ ॥
ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥

Sahib Singh
ਨਿਕਟਿ = ਨੇੜੇ {ਨਿਅੜਿ} ।
ਜੀਅ ਕੈ ਨਿਕਟਿ = ਸਭ ਜੀਵਾਂ ਦੇ ਨੇੜੇ ।
ਸਦ = ਸਦਾ ।
ਕੁਦਰਤਿ = ਕਲਾ, ਤਾਕਤ ।੧ ।
ਕਰ੍ਹੈ = ਕੜ੍ਹਦਾ, ਖਿੱਝਦਾ ।
ਰੋਵਨਹਾਰਾ = ਗਿਲਾ ਕਰਨ ਵਾਲਾ ।
ਅਵਿਗਤੁ = {ਅÒਯ#ਤ} ਅਦਿ੍ਰਸ਼ਟ ।
ਅਗੋਚਰੁ = {ਅ = ਗੋ-ਚਰੁ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਸਲਾਮਤਿ = ਕਾਇਮ ।੧।ਰਹਾਉ ।
ਦਾਸਰਾ = ਸੇਵਕ, ਗ਼ਰੀਬ ਜਿਹਾ ਸੇਵਕ ।
ਕਾਣਿ = ਮੁਥਾਜੀ ।
ਮੀਰਾ = ਪਾਤਿਸ਼ਾਹ ।
ਆਣਿ = ਇੱਜ਼ਤ ।੨ ।
ਲਉਡਾ = ਦਾਸ, ਸੇਵਕ ।
ਪ੍ਰਭਿ = ਪ੍ਰਭੂ ਨੇ ।
ਅਜਾਤਿ = ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ।
ਤਾਤਿ = ਈਰਖਾ ।੩ ।
ਵੇਮੁਹਤਾਜਾ = ਬੇ = ਮੁਥਾਜ ।
ਗੁਰ = ਸਭ ਤੋਂ ਵੱਡਾ ।
ਵਾਹੁ = ਧੰਨ ਧੰਨ ।੪ ।
    
Sahib Singh
ਹੇ ਭਾਈ! ਜਿਸ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦਿ੍ਰਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ਉਸ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ ।੧।ਰਹਾਉ ।
ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ, ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ।੧ ।
ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ।੨ ।
(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ, ਉਸ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ।੩।ਹੇ ਦਾਸ ਨਾਨਕ! (ਆਖ—ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ।੪।੨੧ ।
Follow us on Twitter Facebook Tumblr Reddit Instagram Youtube