ਆਸਾ ਮਹਲਾ ੪ ॥
ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥
ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥

ਜਿਨ੍ਹ ਧੁਰਿ ਲਿਖਿਆ ਲੇਖੁ ਤਿਨ੍ਹੀ ਨਾਮੁ ਕਮਾਇਆ ॥
ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥

ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥
ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥

ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥
ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥

ਨਾਨਕ ਆਪੇ ਆਪਿ ਆਪਿ ਖੁਆਈਐ ॥
ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥

Sahib Singh
ਪਦਾਰਥੁ = ਕੀਮਤੀ ਵਸਤ ।
ਪਾਇ = ਪ੍ਰਾਪਤ ਕਰ ਕੇ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਬੁਝਿ = ਸਮਝ ਕੇ, ਕਦਰ ਸਮਝ ਕੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੧ ।
ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਨਾਲ ।
ਤਿਨੀ = ਉਹਨਾਂ ਨੇ ਹੀ ।
ਦਰਿ ਸਚੈ = ਸਦਾ = ਥਿਰ ਪ੍ਰਭੂ ਦੇ ਦਰ ਤੇ ।
ਸਚਿਆਰ = ਸੁਰਖ਼ਰੂ ।
ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ ।੧।ਰਹਾਉ ।
ਅੰਤਰਿ = (ਸਭ ਦੇ) ਅੰਦਰ ।
ਨਿਧਾਨੁ = ਖ਼ਜ਼ਾਨਾ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਅਨਦਿਨੁ = ਹਰ ਰੋਜ਼ {ਅਨੁਦਿਨਾਜ਼} ।
ਗਾਈਐ = ਆਓ ਗਾਵੀਏ ।੨ ।
ਵਸਤੁ = ਨਾਮ = ਪਦਾਰਥ ।
ਅਨੇਕ = ਅਨੇਕਾਂ ਗੁਣ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ ।
ਗਰਬੈ = ਗਰਬਦਾ ਹੈ, ਅਹੰਕਾਰ ਕਰਦਾ ਹੈ ।
ਗਰਬੁ = ਅਹੰਕਾਰ ।
ਖੁਆਈਐ = ਖੁੰਝਿਆ ਫਿਰਦਾ ਹੈ ।੩ ।
ਨਾਨਕ = ਹੇ ਨਾਨਕ !
ਆਪੇ = ਆਪ ਹੀ ।
ਮਨਿ = ਮਨ ਵਿਚ ।
ਪਰਗਾਸੁ = (ਸਹੀ ਜੀਵਨ ਦਾ) ਚਾਨਣ ।੪ ।
ਹਉ = ਮੈਂ ।
ਅਨਦਿਨੁ = ਹਰ ਰੋਜ਼ ।
ਕਰਉ = ਕਰਦਾ ਹਾਂ, ਕਰਉਂ ।
ਸਤਿਗੁਰਿ = ਸਤਿਗੁਰੂ ਨੇ ।
ਮੋ ਕਉ = ਮੈਨੂੰ ।
ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ ।੧।ਰਹਾਉ ।
ਹਮਰੈ = ਮੇਰੇ ਪਾਸ ।
ਸ੍ਰਵਣੁ = ਸੁਣਨ ।੧ ।
ਕਿਨ ਹੂੰ = ਕਿਸੇ ਨੇ ।
ਦੂਜਾ ਭਾਉ = ਪ੍ਰਭੂ ਤੋਂ ਬਿਨਾ ਕੋਈ ਹੋਰ ਪਿਆਰ ।
ਰਿਦ = ਹਿਰਦੇ ਵਿਚ ।
ਧਾਰਿ = ਧਾਰ ਕੇ ।
ਅਪਮਾਨ = ਅਭਿਮਾਨ, ਅਹੰਕਾਰ ।
ਨਿਰਬਾਣ ਪਦ = ਵਾਸ਼ਨਾ = ਰਹਿਤ ਅਵਸਥਾ ।੨ ।
    
Sahib Singh
(ਹੇ ਭਾਈ! ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ।
ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ।੧।ਰਹਾਉ ।
(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ ।
ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ।੧ ।
(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ, ਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ ।
ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ।੨।੧੪।੬੬ ।
Follow us on Twitter Facebook Tumblr Reddit Instagram Youtube