ਆਸਾ ਮਹਲਾ ੧ ॥
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰ ਗੁਰੁ ਏਕੋ ਵੇਸ ਅਨੇਕ ॥੧॥
ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥
ਸੂਰਜੁ ਏਕੋ ਰੁਤਿ ਅਨੇਕ ॥
ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥
Sahib Singh
ਛਿਅ = ਛੇ ।
ਘਰ = ਸ਼ਾਸਤ੍ਰ ।
ਛਿਅ ਘਰ = ਸਾਂਖ, ਨਿਆਇ, ਵੈਸ਼ੇਨਿਕ, ਮੀਮਾਂਸਾ, ਯੋਗ, ਵੇਦਾਂਤ ।
ਗੁਰ = ਕਰਤਾ, ਸ਼ਾਸਤ੍ਰ = ਕਾਰ ।
ਛਿਅ ਗੁਰ = ਕਲਪ, ਗੋਤਮ, ਕਣਾਦ, ਜੈਮਿਨੀ ਪਤੰਜਲੀ, ਵਿਆਸ ।
ਉਪਦੇਸ = ਸਿੱਖਿਆ, ਸਿੱਧਾਂਤ ।
ਗੁਰੁ ਗੁਰੁ = ਇਸ਼ਟ ਗੁਰੂ ।
ਏਕੋ = ਇੱਕ ਹੀ ।੧ ।
ਜੈ ਘਰਿ = ਜਿਸ ਘਰ ਦੀ ਰਾਹੀਂ, ਜਿਸ ਸਤਸੰਗ-ਘਰ ਵਿਚ ।
ਕੀਰਤਿ = ਸਿਫ਼ਤਿ = ਸਾਲਾਹ ।
ਵਡਾਈ = ਵਡਿਆਈ ।
ਤੋਹਿ = ਤੈਨੂੰ ।੧।ਰਹਾਉ ।
ਅੱਖ ਦੇ ੧੫ ਫੋਰ = ੧ ਵਿਸਾ ।
੧੫ ਵਿਸੁਏ = ੧ ਚਸਾ ।
੩੦ ਚਸੇ = ੧ ਪਲ ।
੩੦ ਪਲ = ੧ ਘੜੀ ।
੭½ ਘੜੀਆਂ = ੧ ਪਹਰ ।
੧੫ ਥਿੱਤਾਂ ।
੭ ਵਾਰ ।
੧੨ ਮਹੀਨੇ ।
੬ ਰੁੱਤਾਂ ।
ਵੇਸ = ਰੂਪ ।
ਕੇਤੇ = ਅਨੇਕਾਂ ।੨ ।

ਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ ।
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ ।
(ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ।੧।ਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, (ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ।੧।ਰਹਾਉ ।
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ।੨।੩੦ ।
ਨੋਟ: “ਘਰੁ ੨” ਦੇ ੩੦ ਸ਼ਬਦਾਂ ਦਾ ਸੰਗ੍ਰਹ ਇਥੇ ਖ਼ਤਮ ਹੁੰਦਾ ਹੈ ।
ਅਗਾਂਹ ‘ਘਰੁ ੩’ ਦੇ ਸ਼ਬਦ ਸ਼ੁਰੂ ਹੁੰਦੇ ਹਨ ।
ਨਵੇਂ ਸਿਰੇ ਮੂਲਮੰਤ੍ਰ ਦਾ ਲਿਖਿਆ ਜਾਣਾ ਭੀ ਇਹੀ ਦੱਸਦਾ ਹੈ ਕਿ ਨਵਾਂ ਸੰਗ੍ਰਹ ਸ਼ੁਰੂ ਹੋ ਰਿਹਾ ਹੈ ।