ਆਸਾ ਮਹਲਾ ੧ ॥
ਪੇਵਕੜੈ ਧਨ ਖਰੀ ਇਆਣੀ ॥
ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥
ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥
ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥
ਸਾਹੁਰੜੈ ਧਨ ਸਾਚੁ ਪਛਾਣਿਆ ॥
ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥
ਗੁਰ ਪਰਸਾਦੀ ਐਸੀ ਮਤਿ ਆਵੈ ॥
ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥
ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥
ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥
Sahib Singh
ਪੇਵਕੜੈ = ਪੇਕੇ ਘਰ ਵਿਚ, ਜਗਤ ਦੇ ਮੋਹ ਵਿਚ ।
ਧਨ = ਇਸਤ੍ਰੀ, ਜੀਵ = ਇਸਤ੍ਰੀ ।
ਖਰੀ = ਬਹੁਤ ।
ਇਆਣੀ = ਅੰਞਾਣ, ਮੂਰਖ ।
ਸਹ ਕੀ = ਖਸਮ ਦੀ ।
{ਨੋਟ: = ਲਫ਼ਜ਼ ‘ਸਹੁ’ ਅਤੇ ‘ਸਹ’ ਦਾ ਫ਼ਰਕ ਚੇਤੇ ਰਖਣ-ਜੋਗ ਹੈ ।
ਲਫ਼ਜ਼ ‘ਸਹੁ’ ਕਰਤਾ ਕਾਰਕ ਇਕ-ਵਚਨ ਹੈ ਤੇ ( ੁ ) ਅੰਤ ਹੈ ।
ਸੰਬੰਧਕ ‘ਕੀ’ ਦੇ ਕਾਰਨ ਇਸ ਦਾ ਇਹ ( ੁ ) ਲਹਿ ਗਿਆ ਹੈ} ।
ਸਾਰ = ਕਦਰ ।੧ ।
ਏਕੁ = ਸਦਾ ਇਕ = ਰਸ ਰਹਿਣ ਵਾਲਾ ।੧।ਰਹਾਉ ।
ਸਾਹੁਰੜੈ = ਸਹੁਰੇ ਘਰ ਵਿਚ, ਜਗਤ ਦੇ ਮੋਹ ਤੋਂ ਨਿਕਲ ਕੇ, ਪ੍ਰਭੂ-ਚਰਨਾਂ ਵਿਚ ਜੁੜ ਕੇ ।
ਸਹਜਿ = ਅਡੋਲ ਅਵਸਥਾ ਵਿਚ ।
ਸੁਭਾਇ = ਪ੍ਰੇਮ ਵਿਚ ।੨ ।
ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ ।
ਕੰਤੈ ਮਨਿ = ਕੰਤ ਦੇ ਮਨ ਵਿਚ ।੩ ।
ਭੈ ਕਾ = ਡਰ ਦਾ ।
ਭਾਵ ਕਾ = ਪ੍ਰੇਮ ਦਾ ।
ਸੀਗਾਰੁ = ਆਤਮਕ ਸੋਹਜ ।੪ ।

ਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ ।
ਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ ।੧।ਰਹਾਉ ।
ਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ ।
(ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ।੧ ।
ਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ; ਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ।੨ ।
ਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ) ਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ।੩ ।
ਨਾਨਕ ਆਖਦਾ ਹੈ ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ, ਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ ।੪।੨੭ ।