ਬਾਰਸਿ ਬਾਰਹ ਉਗਵੈ ਸੂਰ ॥
ਅਹਿਨਿਸਿ ਬਾਜੇ ਅਨਹਦ ਤੂਰ ॥
ਦੇਖਿਆ ਤਿਹੂੰ ਲੋਕ ਕਾ ਪੀਉ ॥
ਅਚਰਜੁ ਭਇਆ ਜੀਵ ਤੇ ਸੀਉ ॥੧੩॥
Sahib Singh
ਬਾਰਸਿ = ਦੁਆਦਸੀ ਥਿੱਤ ।
ਬਾਰਹ ਸੂਰ = ਬਾਰ੍ਹਾਂ ਸੂਰਜ ।
ਉਗਵੈ = ਉਗਵੈਂ, ਚੜ੍ਹ ਪੈਂਦੇ ਹਨ ।
ਅਹਿ = ਦਿਨ ।
ਨਿਸਿ = ਰਾਤ ।
ਬਾਜੇ = ਵੱਜਦੇ ਹਨ ।
ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ ।
ਤੂਰ = ਵਾਜੇ ।
ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ ।
ਪੀਉ = ਮਾਲਕ ।
ਤੇ = ਤੋਂ ।
ਸੀਉ = ਸ਼ਿਵ, ਕਲਿਆਣ = ਸਰੂਪ ਪਰਮਾਤਮਾ ।
ਬਾਰਹ ਸੂਰ = ਬਾਰ੍ਹਾਂ ਸੂਰਜ ।
ਉਗਵੈ = ਉਗਵੈਂ, ਚੜ੍ਹ ਪੈਂਦੇ ਹਨ ।
ਅਹਿ = ਦਿਨ ।
ਨਿਸਿ = ਰਾਤ ।
ਬਾਜੇ = ਵੱਜਦੇ ਹਨ ।
ਅਨਹਦ = ਬਿਨਾ ਵਜਾਇਆਂ, ਇੱਕ-ਰਸ, ਸਦਾ ।
ਤੂਰ = ਵਾਜੇ ।
ਤਿਹੂੰ ਲੋਕ ਕਾ = ਤਿੰਨਾਂ ਹੀ ਭਵਨਾਂ ਦਾ ।
ਪੀਉ = ਮਾਲਕ ।
ਤੇ = ਤੋਂ ।
ਸੀਉ = ਸ਼ਿਵ, ਕਲਿਆਣ = ਸਰੂਪ ਪਰਮਾਤਮਾ ।
Sahib Singh
(ਜਿਸ ਮਨੁੱਖ ਦਾ ਮਨ ਸਿਰਫ਼ “ਏਕ ਦਿਸ ਧਾਵੈ”, ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ), ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ, ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ; ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ।੧੩ ।