ਏਕਾਦਸੀ ਏਕ ਦਿਸ ਧਾਵੈ ॥
ਤਉ ਜੋਨੀ ਸੰਕਟ ਬਹੁਰਿ ਨ ਆਵੈ ॥
ਸੀਤਲ ਨਿਰਮਲ ਭਇਆ ਸਰੀਰਾ ॥
ਦੂਰਿ ਬਤਾਵਤ ਪਾਇਆ ਨੀਰਾ ॥੧੨॥
Sahib Singh
ਏਕ ਦਿਸ = ਇੱਕ ਪਾਸੇ, ਇੱਕ ਪਰਮਾਤਮਾ ਵਲ ।
ਧਾਵੈ = ਦੌੜਦਾ ਹੈ, ਜਾਂਦਾ ਹੈ ।
ਤਉ = ਤਦੋਂ ।
ਸੰਕਟ = ਕਸ਼ਟ, ਦੁੱਖ = ਕਲੇਸ਼ ।
ਬਹੁਰਿ = ਮੁੜ, ਫਿਰ ।
ਸੀਤਲ = ਠੰਢਾ ।
ਸਰੀਰਾ = (ਭਾਵ) ਗਿਆਨ = ਇੰਦ੍ਰੇ ।
ਨੀਰਾ = ਨੇੜੇ, ਆਪਣੇ ਅੰਦਰ ਹੀ ।
ਧਾਵੈ = ਦੌੜਦਾ ਹੈ, ਜਾਂਦਾ ਹੈ ।
ਤਉ = ਤਦੋਂ ।
ਸੰਕਟ = ਕਸ਼ਟ, ਦੁੱਖ = ਕਲੇਸ਼ ।
ਬਹੁਰਿ = ਮੁੜ, ਫਿਰ ।
ਸੀਤਲ = ਠੰਢਾ ।
ਸਰੀਰਾ = (ਭਾਵ) ਗਿਆਨ = ਇੰਦ੍ਰੇ ।
ਨੀਰਾ = ਨੇੜੇ, ਆਪਣੇ ਅੰਦਰ ਹੀ ।
Sahib Singh
(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ, ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ ।
ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ, ਇਸ ਵਾਸਤੇ ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ ।੧੨ ।
ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ, ਇਸ ਵਾਸਤੇ ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ ।੧੨ ।