ਪਾਂਚੈ ਪੰਚ ਤਤ ਬਿਸਥਾਰ ॥
ਕਨਿਕ ਕਾਮਿਨੀ ਜੁਗ ਬਿਉਹਾਰ ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥

Sahib Singh
ਪਾਂਚੈ = ਪੰਜਵੀਂ ਥਿੱਤ ਨੂੰ, ਪੰਚਮੀ ਨੂੰ (ਇਹ ਚੇਤੇ ਰੱਖੋ) ।
ਬਿਸਥਾਰ = ਪਸਾਰਾ, ਖਿਲਾਰਾ ।
ਕਨਿਕ = ਸੋਨਾ, ਧਨ ।
ਕਾਮਿਨੀ = ਇਸਤ੍ਰੀ ।
ਜੁਗ = ਦੋਹਾਂ ਵਿਚ ।
ਬਿਉਹਾਰ = ਵਿਹਾਰ, ਰੁਝੇਵਾਂ ।
ਸੁਧਾ = ਅੰਮਿ੍ਰਤ ।
ਕੋਇ = ਕੋਈ, ਵਿਰਲਾ ।
ਜਰਾ = ਬੁਢੇਪਾ ।
    
Sahib Singh
ਇਹ ਜਗਤ ਪੰਜਾਂ ਤੱਤਾਂ ਤੋਂ (ਇਕ ਖੇਲ ਜਿਹਾ) ਬਣਿਆ ਹੈ (ਜੋ ਚਾਰ ਦਿਨ ਵਿਚ ਖ਼ਤਮ ਹੋ ਜਾਂਦਾ ਹੈ, ਪਰ ਇਹ ਗੱਲ ਵਿਸਾਰ ਕੇ ਇਹ ਜੀਵ) ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ ।
ਇਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ-ਅੰਮਿ੍ਰਤ ਦਾ ਘੁਟ ਪੀਂਦਾ ਹੈ, (ਜੋ ਪੀਂਦਾ ਹੈ ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ ।੬ ।
Follow us on Twitter Facebook Tumblr Reddit Instagram Youtube