ਖਖਾ ਖਿਰਤ ਖਪਤ ਗਏ ਕੇਤੇ ॥
ਖਿਰਤ ਖਪਤ ਅਜਹੂੰ ਨਹ ਚੇਤੇ ॥
ਅਬ ਜਗੁ ਜਾਨਿ ਜਉ ਮਨਾ ਰਹੈ ॥
ਜਹ ਕਾ ਬਿਛੁਰਾ ਤਹ ਥਿਰੁ ਲਹੈ ॥੪੪॥

Sahib Singh
ਖਿਰਤ = {ਸ਼ਕਟ. ˜ਰ—ਠੋ ਗਲਦਿੲ, ਟੋ ਾੳਸਟੲ ੳਾੳੇ ਪੲਰਸਿਹ.} ਨਾਸ ਹੁੰਦੇ ਹੁੰਦੇ ।
ਕੇਤੇ = ਕਈ, ਬੇਅੰਤ (ਜਨਮ) ।
ਅਜਹੂੰ = ਅਜੇ ਤਕ ।
ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ ।
ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ ।
ਜਉ = ਜੇ ।
ਮਨਾ = ਮਨ ।
ਰਹੈ = ਟਿਕ ਜਾਏ ।
ਜਹ ਕਾ = ਜਿਸ (ਪ੍ਰਭੂ) ਤੋਂ ।
ਤਹ = ਉਸੇ ਪ੍ਰਭੂ ਵਿਚ ।੪੪ ।
    
Sahib Singh
ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ; ਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ ।
ਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ ਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ।੪੪ ।
Follow us on Twitter Facebook Tumblr Reddit Instagram Youtube