ਸਸਾ ਸੋ ਸਹ ਸੇਜ ਸਵਾਰੈ ॥
ਸੋਈ ਸਹੀ ਸੰਦੇਹ ਨਿਵਾਰੈ ॥
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥

Sahib Singh
ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ) ।
ਸੋ = ਉਹ (ਸਖੀ) ।
ਸੋਈ ਸਹੀ = ਉਹੀ ਸਖੀ ।
ਸੰਦੇਹ = ਸ਼ੱਕ, ਸੰਸਾ, ਭਰਮ ।
ਨਿਵਾਰੈ = ਦੂਰ ਕਰਦੀ ਹੈ ।
ਅਲਪ = ਨਿੱਕਾ, ਹੋਛਾ ।
ਪਾਵਾ = ਪ੍ਰਾਪਤ ਕਰਦੀ ਹੈ ।
ਤ੍ਰੀਅ = ਇਸਤ੍ਰੀ ।
ਕੰਤੁ = ਖਸਮ ।੪੧ ।
    
Sahib Singh
ਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ, ਉਹ (ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ ।
ਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ ।
(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ।੪੧ ।
Follow us on Twitter Facebook Tumblr Reddit Instagram Youtube