ਖਖਾ ਖੋਜਿ ਪਰੈ ਜਉ ਕੋਈ ॥
ਜੋ ਖੋਜੈ ਸੋ ਬਹੁਰਿ ਨ ਹੋਈ ॥
ਖੋਜ ਬੂਝਿ ਜਉ ਕਰੈ ਬੀਚਾਰਾ ॥
ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥

Sahib Singh
ਖੋਜਿ ਪਰੈ = ਭਾਲ ਵਿਚ ਰੁੱਝ ਜਾਏ ।
ਜਉ = ਜੇ ।
ਖੋਜੈ = ਲੱਭ ਲਏ ।
ਸੋ = ਉਹ ਮਨੁੱਖ ।
ਬਹੁਰਿ = ਮੁੜ ।
ਨ ਹੋਈ = ਨਹੀਂ ਜੰਮਦਾ (ਮਰਦਾ) ।
ਖੋਜ = ਲੱਛਣ, ਨਿਸ਼ਾਨ ।
ਬੂਝਿ = ਸਮਝ ਕੇ ।
ਜਉ = ਜੇ (ਕੋਈ) ।
ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ ।
ਭਵਜਲ = ਸੰਸਾਰ = ਸਮੁੰਦਰ ।
ਬਾਰ = ਦੇਰ ।੪੦ ।
    
Sahib Singh
ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ, (ਇਸ ਤ੍ਰਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ ।
ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ।੪੦ ।
Follow us on Twitter Facebook Tumblr Reddit Instagram Youtube