ਲਲਾ ਐਸੇ ਲਿਵ ਮਨੁ ਲਾਵੈ ॥
ਅਨਤ ਨ ਜਾਇ ਪਰਮ ਸਚੁ ਪਾਵੈ ॥
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
ਤਉ ਅਲਹ ਲਹੈ ਲਹਿ ਚਰਨ ਸਮਾਵੈ ॥੩੬॥
Sahib Singh
ਐਸੇ = ਅਜਿਹੇ ਤਰੀਕੇ ਨਾਲ ।
ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ ।
ਅਨਤ = {ਅਂਯ>} ਕਿਸੇ ਹੋਰ ਥਾਂ ।
ਨ ਜਾਇ = ਨਾਹ ਜਾਵੇ, ਨਾਹ ਭਟਕੇ ।
ਪਰਮ = ਸਭ ਤੋਂ ਉੱਚਾ ।
ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ।
ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ ।
ਅਰੁ = ਅਤੇ ।
ਜਉ = ਜੇ ।
ਤਹਾ = ਉਸ ਲਿਵਲੀਨਤਾ ਵਿਚ ।
ਪ੍ਰੇਮ ਲਿਵ = ਪ੍ਰੇਮ ਦੀ ਤਾਰ ।
ਤਉ = ਤਾਂ ।
ਅਲਹ = ਅਲੱਭ ਪ੍ਰਭੂ ।
ਲਹੈ = ਲੱਭ ਲੈਂਦਾ ਹੈ ।
ਲਹਿ = ਲੱਭ ਕੇ ।
ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ।੩੬ ।
ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ ।
ਅਨਤ = {ਅਂਯ>} ਕਿਸੇ ਹੋਰ ਥਾਂ ।
ਨ ਜਾਇ = ਨਾਹ ਜਾਵੇ, ਨਾਹ ਭਟਕੇ ।
ਪਰਮ = ਸਭ ਤੋਂ ਉੱਚਾ ।
ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ।
ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ ।
ਅਰੁ = ਅਤੇ ।
ਜਉ = ਜੇ ।
ਤਹਾ = ਉਸ ਲਿਵਲੀਨਤਾ ਵਿਚ ।
ਪ੍ਰੇਮ ਲਿਵ = ਪ੍ਰੇਮ ਦੀ ਤਾਰ ।
ਤਉ = ਤਾਂ ।
ਅਲਹ = ਅਲੱਭ ਪ੍ਰਭੂ ।
ਲਹੈ = ਲੱਭ ਲੈਂਦਾ ਹੈ ।
ਲਹਿ = ਲੱਭ ਕੇ ।
ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ।੩੬ ।
Sahib Singh
ਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ ਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ; ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ) ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ।੩੬ ।