ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥੩੪॥

Sahib Singh
ਜਉ = ਜੇ ।
ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ ।
ਤਉ = ਤਾਂ ।
ਦੁਰਮਤਿ = ਭੈੜੀ ਬੁੱਧ ।
ਹਨਿ = ਨਾਸ ਕਰ, ਦੂਰ ਕਰ ।
ਕਰਿ ਬਸਿ = ਵੱਸ ਵਿਚ ਲਿਆ ।
ਕਾਇਆ = ਸਰੀਰ ।
ਗਾਉ = ਪਿੰਡ ।
ਰਣਿ = ਰਣ ਵਿਚ, ਜੁੱਧ ਵਿਚ ।
ਰੂਤਉ = ਰੁੱਝਾ ਹੋਇਆ ।
ਸੂਰਉ = ਸੂਰਮਾ ।
ਥਾਰਉ = ਤੇਰਾ ।੩੪ ।
    
Sahib Singh
(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ) ।
(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ।੩੪ ।
Follow us on Twitter Facebook Tumblr Reddit Instagram Youtube