ਭਭਾ ਭੇਦਹਿ ਭੇਦ ਮਿਲਾਵਾ ॥
ਅਬ ਭਉ ਭਾਨਿ ਭਰੋਸਉ ਆਵਾ ॥
ਜੋ ਬਾਹਰਿ ਸੋ ਭੀਤਰਿ ਜਾਨਿਆ ॥
ਭਇਆ ਭੇਦੁ ਭੂਪਤਿ ਪਹਿਚਾਨਿਆ ॥੩੦॥
Sahib Singh
ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ ।
ਭੇਦਿ = ਵਿੰਨ੍ਹ ਕੇ, ਮੁਕਾ ਕੇ ।
ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ ।
ਅਬ = ਹੁਣ, ਉਸ ਯਾਦ ਦੀ ਬਰਕਤ ਨਾਲ ।
ਭਾਨਿ = ਭੰਨਿ, ਦੂਰ ਕੇ ।
ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ ।
ਭੇਦੁ = ਭੇਤ, ਰਾਜ਼, ਗੂਝ ਗੱਲ ।
ਭਇਆ = (ਪਰਗਟ) ਭਇਆ ।
ਭੂਪਤਿ = {ਭੂ = ਪਤਿ ।
ਧਰਤੀ ਦਾ ਪਤੀ} ਸਿ੍ਰਸ਼ਟੀ ਦਾ ਮਾਲਕ-ਪ੍ਰਭੂ ।
ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ ।੩੦ ।

ਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ, ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ ।
ਜੋਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ, (ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸਿ੍ਰਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ।੩੦ ।