ਥਥਾ ਅਥਾਹ ਥਾਹ ਨਹੀ ਪਾਵਾ ॥
ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
ਥੋੜੈ ਥਲਿ ਥਾਨਕ ਆਰੰਭੈ ॥
ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥

Sahib Singh
ਅਥਾਹ = {ਅ = ਥਾਹ ।
ਥਾਹ = ਹਾਥ, ਢੂੰਘਾਈ} ਜਿਸ ਦੀ ਡੂੰਘਾਈ ਨ ਲੱਭ ਸਕੇ ।
ਓਹੁ = ਉਹ ਪ੍ਰਭੂ ।
ਇਹੁ = ਇਹ ਮਨ ।
ਥਿਰੁ ਨ ਰਹਾਵਾ = ਟਿਕਿਆ ਨਹੀਂ ਰਹਿੰਦਾ ।
ਥਲਿ = ਥਲ ਵਿਚ, ਭੁਇˆ ਵਿਚ ।
ਥਾਭਹ ਬਿਨੁ = ਥੰਮ੍ਹਾਂ ਤੋਂ ਬਿਨਾ ।
ਮੰਦਿਰੁ = ਘਰ, ਮਕਾਨ ।
ਥੰਭੈ = ਥੰਮ੍ਹਦਾ ਹੈ, ਸਹਾਰਾ ਦੇਂਦਾ ਹੈ, ਖੜਾ ਕਰਦਾ ਹੈ ।
ਥੋੜੈ ਥਲਿ = ਥੋੜੀ ਭੁਇˆ ਵਿਚ, ਥੋੜੇ ਵਿਤ ਵਿਚ, ਥੋੜੀ ਜਿਹੀ ਉਮਰ ਵਿਚ ।
ਥਾਨਕ = {Ôਥਾਨਕ} ਸ਼ਹਿਰ (ਭਾਵ, ਵੱਡੇ ਵੱਡੇ ਪਸਾਰੇ) ।੨੩ ।
    
Sahib Singh
(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ (ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ) ।
ਇਹ ਮਨ ਥੋੜੀ ਜਿਤਨੀ (ਮਿਲੀ) ਭੁਇˆ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰਬੈਠਦਾ ਹੈ; ਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ।੨੩ ।
Follow us on Twitter Facebook Tumblr Reddit Instagram Youtube