ਟਟਾ ਬਿਕਟ ਘਾਟ ਘਟ ਮਾਹੀ ॥
ਖੋਲਿ ਕਪਾਟ ਮਹਲਿ ਕਿ ਨ ਜਾਹੀ ॥
ਦੇਖਿ ਅਟਲ ਟਲਿ ਕਤਹਿ ਨ ਜਾਵਾ ॥
ਰਹੈ ਲਪਟਿ ਘਟ ਪਰਚਉ ਪਾਵਾ ॥੧੭॥

Sahib Singh
ਟਟਾ = ਅੱਖਰ ਟੈਂਕਾ ।
ਬਿਕਟ = {ਸੰ: ਵਿਕਟ} ਬਿਖੜਾ, ਅੌਖਾ ।
ਘਾਟ = ਪੱਤਣ ।
ਘਟ ਮਾਹੀ = ਹਿਰਦੇ ਵਿਚ ਹੀ ।
ਕਪਾਟ = ਕਵਾੜ, ਮਾਇਆ ਦੇ ਮੋਹ ਦੇ ਪਰਦੇ ।
ਖੋਲਿ = ਖੋਲ੍ਹ ਕੇ ।
ਮਹਲਿ = ਮਹਿਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ ।
ਕਿ ਨ = ਕਿਉਂ ਨਹੀਂ ?
ਦੇਖਿ = ਵੇਖ ਕੇ ।
ਟਲਿ = ਟਲ ਕੇ, ਡੋਲ ਕੇ, ਭਟਕਣਾ ਵਿਚ ਪੈ ਕੇ ।
ਕਤਹਿ = ਕਿਸੇ ਹੋਰ ਥਾਂ ।
ਲਪਟਿ ਰਹੈ = ਚੰਬੜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ ।
ਪਰਚਉ = {ਸੰ: ਪਰਿਚਯ} ਸਾਂਝ, ਪਿਆਰ ।੧੭ ।
    
Sahib Singh
(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਅੌਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ ।
(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ ?
(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ, ਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ।੧੭ ।
Follow us on Twitter Facebook Tumblr Reddit Instagram Youtube