ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥

Sahib Singh
ਨਿਕਟਿ = ਨੇੜੇ ।
ਜੁ = ਜੋ (ਪ੍ਰਭੂ) ।
ਘਟ = ਹਿਰਦਾ ।
ਰਹਿਓ = ਰਹਿੰਦਾ ਹੈ ।
ਤਜਿ = ਛੱਡ ਕੇ ।
ਕਹਾ ਜਾਇ = ਕਿੱਥੇ ਜਾਂਦਾ ਹੈ ?
ਜਾ ਕਾਰਣਿ = ਜਿਸ (ਨੂੰ ਮਿਲਣ) ਦੀ ਖ਼ਾਤਰ ।
ਨੇਰਉ = ਨੇੜੇ ਹੀ ।
ਪਾਇਅਉ = ਲੱਭ ਲਿਆ ਹੈ ।੧੬ ।
    
Sahib Singh
(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ ?
(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ।੧੬ ।
Follow us on Twitter Facebook Tumblr Reddit Instagram Youtube